ਮਾਜਰੀ, 8 ਮਾਰਚ (ਕੁਲਵੰਤ ਸਿੰਘ ਧੀਮਾਨ)-ਭਗਵੰਤ ਮਾਨ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਬੋਲਦਿਆਂ ਹਲਕਾ ਇੰਚਾਰਜ ਖਰੜ ਕਾਂਗਰਸ ਪਾਰਟੀ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਜਦੋਂ ਆਮਦਨ ਨਾਲੋਂ ਵੱਧ ਬਜਟ ਹੋਵੇ ਤਾਂ ਡੇਢ ਲੱਖ ਕਰੋੜ ਰੁ. ਕਿੱਥੋਂ ਆਉਣਗੇ | ਉਨ੍ਹਾਂ ਕਿਹਾ ਕਿ ਆਮਦਨ ਸਾਡੀ ਲੱਖ ਕਰੋੜ ਹੈ ਤੇ ਖਰਚੇ ਡੇਢ ਲੱਖ ਕਰੋੜ ਦੇ ਹਨ ਅਤੇ ਬਜਟ ਢਾਈ ਲੱਖ ਕਰੋੜ ਦਾ ਕਰ ਦਿੱਤਾ | ਇਸ 'ਚ ਡੇਢ ਲੱਖ ਕਰੋੜ ਰੁਪਏ ਕਿੱਥੋਂ ਆਉਣਗੇ | ਉਨ੍ਹਾਂ ਕਿਹਾ ਕਿ ਦੂਜੇ ਪਾਸੇ ਜਿਹੜਾ ਮਹਿਲਾਵਾਂ 1000 ਰੁ. ਦਾ ਚਾਰ ਸਾਲ ਤੋਂ ਇੰਤਜ਼ਾਰ ਕਰ ਰਹੀਆਂ ਸਨ, ਹੁਣ ਉਹ ਇਕ ਹਜ਼ਾਰ ਰੁ. ਆਉਣ ਦੀ ਉਮੀਦ ਜਾਗੀ ਹੈ | ਉਨ੍ਹਾਂ ਕਿਹਾ ਕਿ ਇਹ ਬਜਟ ਪੰਜਾਬ ਨੂੰ ਕੰਗਾਲ ਕਰਨ ਵਾਲਾ ਬਜਟ ਹੈ | ਇਸ ਲਈ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਸਰਕਾਰ ਨੂੰ ਤੁਰਦੇ ਕਰ ਦੇਣਾ ਚਾਹੀਦਾ | ਟਿੰਕੂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਹਮੇਸ਼ਾ ਪੰਜਾਬ, ਪੰਜਾਬੀਅਤ ਤੇ ਹਰ ਧਰਮ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਹੈ |