28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗੁਰੂ ਘਰ ਸਿਸਵਾਂ ਵਿਖੇ ਸੰਗਰਾਂਦ ਮੌਕੇ ਗੁਰਮਤਿ ਸਮਾਗਮ 14 ਨੂੰ ਪੜੌਲ 'ਚ ਕਰਵਾਏ ਜਾਣਗੇ ਦਸਤਾਰ ਮੁਕਾਬਲੇ

Ad Position 21
No active advertisement
ਅਜੀਤ ਡੈਸਕ 09-03-2026


ਮੁੱਲਾਂਪੁਰ ਗਰੀਬਦਾਸ, 8 ਮਾਰਚ (ਖੈਰਪੁਰ)-ਪਿੰਡ ਸਿਸਵਾਂ ਸਥਿਤ ਗੁਰਦੁਆਰਾ ਬਾਬਾ ਜਵਾਹਰ ਸਿੰਘ ਵਿਖੇ ਸੰਗਰਾਂਦ ਮੌਕੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਪੜੌਲ ਵਿਖੇ 14 ਮਾਰਚ ਨੂੰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਸੰਬੰਧੀ ਮੁੱਖ ਪ੍ਰਬੰਧਕ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਇਸ ਮੌਕੇ ਗੁਰੂ ਘਰ ਸਿਸਵਾਂ ਵਿਖੇ 14 ਮਾਰਚ ਨੂੰ ਸੰਗਰਾਂਦ ਮੌਕੇ ਸਵੇਰੇ 9 ਤੋਂ 12 ਵਜੇ ਤੱਕ ਬਾਰਹਮਾਹਾਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਣਗੇ | ਉਨ੍ਹਾਂ ਦੱਸਿਆ ਕਿ ਉਸੇ ਦਿਨ ਸ਼ਾਮ ਸਮੇਂ ਗੁਰੂ ਘਰ ਪੜੌਲ ਵਿਖੇ ਸ਼ਾਮ 5 ਵਜੇ ਦਸਤਾਰ ਸਜਾਉਣ ਦੇ ਮੁਕਾਬਲੇ ਹੋਣਗੇ ਅਤੇ ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਬੱਚੇ, ਬੱਚੀਆਂ ਤੇ ਨੌਜਵਾਨਾਂ ਦਾ ਸਨਮਾਨਿਤ ਵੀ ਕੀਤਾ ਜਾਵੇਗਾ |


Ad Position 22
No active advertisement
ਪਿਛਲੀ ਖ਼ਬਰ ਪੀ.ਐਚ.ਡੀ: ਕਰ ਕੇ ਡਾ. ਗੁਰਵਾਰਿਸ ਸਿੰਘ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਕੀਤੀ ਮਾਣਮੱਤੀ ਪ੍ਰਾਪਤੀ ਅਗਲੀ ਖ਼ਬਰ ਬਜਟ 'ਚ ਮੁਹਾਲੀ ਵਰਗੇ ਸ਼ਹਿਰਾਂ ਦੀਆਂ ਸਮੱਸਿਆਵਾਂ ਲਈ ਕੋਈ ਢੁਕਵਾਂ ਰੋਡਮੈਪ ਨਹੀਂ - ਬੇਦੀ <br/>
Ad Position 24