28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਲੱਖੋਵਾਲ ਯੂਨੀਅਨ ਵਲੋਂ ਐੱਸ. ਕੇ. ਐੱਮ. ਦੀ ਅੱਜ ਹੋਣ ਵਾਲੀ ਰੈਲੀ 'ਚ ਸ਼ਮੂਲੀਅਤ ਕਰਨ ਦਾ ਫ਼ੈਸਲਾ <br/>

Ad Position 21
No active advertisement
ਅਜੀਤ ਡੈਸਕ 10-03-2026
ਲਾਲੜੂ, 9 ਮਾਰਚ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਦੱਪਰ ਸਥਿਤ ਦਫ਼ਤਰ ਵਿਖੇ ਸੂਬਾਈ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਅੱਜ 10 ਮਾਰਚ ਨੂੰ ਬਰਨਾਲਾ ਵਿਖੇ ਐਸ. ਕੇ. ਐਮ. ਦੀ ਜੋ ਰੈਲੀ ਹੋਣ ਜਾ ਰਹੀ ਹੈ, ਉਸ 'ਚ ਜਥੇਬੰਦੀ ਦੇ ਸਾਰੇ ਹੀ ਮੈਂਬਰ ਤੇ ਅਹੁਦੇਦਾਰ ਵਧ ਚੜ੍ਹ ਕੇ ਹਿੱਸਾ ਲੈਣਗੇ | ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮੰਤਵ ਮੋਦੀ ਅਤੇ ਟਰੰਪ ਦੇ ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ ਦਾ ਵਿਰੋਧ ਕਰਨਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸੰਸਦ 'ਚ 10 ਮਾਰਚ ਨੂੰ ਜਿਹੜਾ ਬਿਜਲੀ ਬਿੱਲ ਦਾ ਪ੍ਰਸਤਾਵ ਪੇਸ਼ ਕਰਨ ਜਾ ਰਹੀ ਹੈ ਅਤੇ ਐਸ. ਕੇ. ਐਮ. ਇਸ ਦਾ ਡੱਟ ਕੇ ਵਿਰੋਧ ਕਰਦਾ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਕਰਦਾ ਰਹੇਗਾ | ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਵਲੋਂ ਬੱਸਾਂ ਅਤੇ ਕਾਰਾਂ ਰਾਹੀਂ ਇਕ ਵੱਡਾ ਕਾਫ਼ਲਾ ਸਵੇਰੇ 7 ਵਜੇ ਦੱਪਰ ਟੋਲ ਪਲਾਜਾ ਤੋਂ ਬਰਨਾਲਾ ਲਈ ਰਵਾਨਾ ਹੋਵੇਗਾ | ਮੀਟਿੰਗ 'ਚ ਬਲਾਕ ਪ੍ਰਧਾਨ ਰਣਜੀਤ ਸਿੰਘ ਰਾਣਾ, ਹਰੀ ਸਿੰਘ ਬਹੋੜਾ, ਬਲਬੀਰ ਸਿੰਘ ਅਮਲਾਲਾ, ਗੁਰਪਾਲ ਸਿੰਘ ਦੱਪਰ, ਕੇਹਰ ਸਿੰਘ ਚੰਡਿਆਲਾ, ਹਰਬੰਸ ਸਿੰਘ ਧਨੌਨੀ, ਹਰਪਾਲ ਸਿੰਘ ਚਾਂਦਹੇੜੀ, ਜਗਤਾਰ ਸਿੰਘ ਜਵਾਹਰਪੁਰ, ਗੁਲਾਬ ਸਿੰਘ ਬੈਰਮਾਜਰਾ ਅਤੇ ਧਰਮ ਸਿੰਘ ਦੱਪਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿ੍ੰ. ਸਵਰਨ ਸਿੰਘ ਨੂੰ ਸਰਬਸੰਮਤੀ ਨਾਲ ਮੁੜ ਗੁਰਦੁਆਰਾ ਹਰਿਗੋਬਿੰਦਗੜ੍ਹ ਸਾਹਿਬ ਦਾ ਪ੍ਰਧਾਨ ਚੁਣਿਆ <br/> ਅਗਲੀ ਖ਼ਬਰ ਹਰਿਆਣਾ ਕੈਬਨਿਟ ਮੀਟਿੰਗ 24 ਮਾਰਚ ਨੂੰ
Ad Position 24