ਚੰਡੀਗੜ੍ਹ, 11 ਮਾਰਚ (ਅ.ਬ.)-ਪੀ.ਆਈ.ਬੀ. ਚੰਡੀਗੜ੍ਹ ਦੇ ਪੱਤਰਕਾਰ ਵਫ਼ਦ ਨੇ ਵਿਧਾਇਕ ਓਸੀਆਂ ਸ੍ਰੀ ਭੈਰਾਰਾਮ ਚੌਧਰੀ ਨਾਲ ਰਸਮੀ ਮੁਲਾਕਾਤ ਕੀਤੀ ¢ ਇਸ ਮੌਕੇ ਵੱਖ-ਵੱਖ ਤਤਕਾਲੀ ਵਿਸ਼ਿਆਂ, ਖੇਤਰ ਦੇ ਵਿਕਾਸ ਕਾਰਜਾਂ ਅਤੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ ¢ ਵਿਧਾਇਕ ਭੈਰਾਰਾਮ ਚੌਧਰੀ ਨੇ ਵਫ਼ਦ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ ਅਖੁੱਟ ਊਰਜਾ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵੱਖ-ਵੱਖ ਮਹੱਤਵਪੂਰਨ ਉਪਰਾਲੇ ਕਰ ਰਿਹਾ ਹੈ¢ ਉਨ੍ਹਾਂ ਕਿਹਾ ਕਿ ਪੀਐਮ-ਕੁਸੁਮ ਯੋਜਨਾ ਕਿਸਾਨਾਂ ਨੂੰ ਅੰਨਦਾਤਾ ਦੇ ਨਾਲ-ਨਾਲ 'ਊਰਜਾਦਾਤਾ' ਦੇ ਰੂਪ 'ਚ ਮਜਬੂਤ ਬਣਾ ਰਹੀ ਹੈ ¢ ਸ੍ਰੀ ਚੌਧਰੀ ਨੇ ਜਲਵਾਯੂ ਟੀਚਿਆਂ ਅਤੇ ਊਰਜਾ ਸੁਰੱਖਿਆ ਪ੍ਰਤੀ ਵਚਨਬੱਧਤਾ ਅਤੇ ਦੇਸ਼ ਭਰ ਵਿੱਚ ਅਖੁੱਟ ਊਰਜਾ ਦੀ ਵਰਤੋਂ ਨੂੰ ਵਧਾਉਣ ਲਈ ਸਰਕਾਰ ਦੇ ਕੇਂਦਿ੍ਤ ਯਤਨਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਰਾਜਸਥਾਨ ਵਰਗੇ ਰਾਜ ਲਈ ਪੀਐਮ-ਕੁਸੁਮ ਯੋਜਨਾ ਅਤੇ ਪੀਐਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਪ੍ਰਦੇਸ਼ ਦੇ ਸਮੁੱਚੇ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋ ਰਹੀਆਂ ਹਨ¢ ਉਨ੍ਹਾਂ ਦੱਸਿਆ ਕਿ ਸੌਰ ਊਰਜਾ ਯੂਨਿਟ ਲਗਾਉਣ ਨਾਲ ਕਿਸਾਨਾਂ ਦੀ ਆਮਦਨ 'ਚ ਵਾਧਾ ਹੋ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਕਿਸਾਨਾਂ ਨੂੰ ਊਰਜਾ ਅਤੇ ਜਲ ਸੁਰੱਖਿਆ ਪ੍ਰਦਾਨ ਕਰਨਾ, ਉਨ੍ਹਾਂ ਦੀ ਆਮਦਨ ਵਧਾਉਣਾ, ਖੇਤੀਬਾੜੀ ਖੇਤਰ ਨੂੰ ਡੀਜ਼ਲ ਮੁਕਤ ਕਰਨਾ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣਾ ਹੈ¢