22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਰਾਹ 'ਚ ਗੋਲੀਆਂ ਚਲਾ ਕੇ ਯੂ. ਕੇ. ਆਧਾਰਿਤ ਗਾਇਕ ਰਾਣਾ ਸਹੋਤਾ ਨੂੰ ਰੋਕਣ ਦੀ ਕੋਸ਼ਿਸ਼ <br/>

Ad Position 21
No active advertisement
ਰਾਣਾ ਸਹੋਤਾ ਉਨ੍ਹਾਂ 'ਤੇ ਹੋਏ ਹਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 12-03-2026
ਐੱਸ. ਏ. ਐੱਸ. ਨਗਰ, 11 ਮਾਰਚ (ਕਪਿਲ ਵਧਵਾ)-ਯੂ. ਕੇ. ਆਧਾਰਿਤ ਪੰਜਾਬੀ ਗਾਇਕ ਰਾਣਾ ਸਹੋਤਾ ਨੂੰ ਰਾਹ 'ਚ ਗੋਲੀਆਂ ਚਲਾ ਕੇ ਰੋਕਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਘਟਨਾ 7 ਮਾਰਚ ਦੀ ਰਾਤ ਦੀ ਦੱਸੀ ਜਾ ਰਹੀ ਹੈ | ਮੁਹਾਲੀ ਵਿਖੇ ਗੱਲਬਾਤ ਕਰਦਿਆਂ ਰਾਣਾ ਸਹੋਤਾ ਨੇ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਨਾਲ ਮੁਹਾਲੀ ਤੋਂ ਪਿੰਡ ਗੁਰਾਇਆ ਵੱਲ ਜਾ ਰਹੇ ਸਨ | ਇਸ ਦੌਰਾਨ ਬਲਾਚੌਰ ਨਜ਼ਦੀਕ ਇਕ ਕਾਰ 'ਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੱਡੀ ਰੋਕਣ ਲਈ ਇਸ਼ਾਰੇ ਕਰਨ ਲੱਗੇ | ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਗੱਡੀ ਨਹੀਂ ਰੋਕੀ ਤਾਂ ਕਾਰ ਸਵਾਰ ਵਿਅਕਤੀਆਂ ਵਲੋਂ ਕਰੀਬ ਤਿੰਨ ਤੋਂ ਚਾਰ ਹਵਾਈ ਫਾਇਰ ਵੀ ਕੀਤੇ ਗਏ | ਇਸ ਘਟਨਾ ਨਾਲ ਇੰਗਲੈਂਡ ਵਿਚ ਜੰਮੇ ਅਤੇ ਪਲੇ ਗਾਇਕ ਰਾਣਾ ਸਹੋਤਾ ਕਾਫ਼ੀ ਸਹਿਮ ਨਜ਼ਰ ਆਏ | ਮੁਹਾਲੀ ਸਥਿਤ ਏਾਜਲ ਰਿਕਾਰਡ ਇੰਟਰਟੇਨਮੈਂਟ ਕੰਪਨੀ ਦੇ ਮਾਲਕ ਹਰਮਨ ਸਿੰਘ ਅਤੇ ਰਾਣਾ ਸਹੋਤਾ ਦੇ ਦੋਸਤ ਖੁਸ਼ਵਿੰਦਰ ਸਿੰਘ ਵੀ ਘਟਨਾ ਸਮੇਂ ਉਨ੍ਹਾਂ ਨਾਲ ਸਫ਼ਰ ਕਰ ਰਹੇ ਸਨ | ਰਾਣਾ ਸਹੋਤਾ ਨੇ ਦੱਸਿਆ ਕਿ ਸੰਬੰਧਿਤ ਥਾਣੇ ਦੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਫਿਰੌਤੀ ਦੀ ਮੰਗ ਉਨ੍ਹਾਂ ਕੋਲੋਂ ਨਹੀਂ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਧਰਮਗੜ੍ਹ ਵਿਖੇ ਲਗਾਏ ਮੁਫ਼ਤ ਮੈਡੀਕਲ ਕੈਂਪ ਦੌਰਾਨ 135 ਮਰੀਜ਼ਾਂ ਦੀ ਸਿਹਤ ਜਾਂਚ <br/> ਅਗਲੀ ਖ਼ਬਰ ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ. ਪੀ. ਜੀ. ਸਿਲੰਡਰ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡੀ. ਸੀ.
Ad Position 24