22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਰਾਤ ਸਮੇਂ ਪਲੇਟਫਾਰਮ ਬਲਾਕ

Ad Position 21
No active advertisement
ਅਜੀਤ ਡੈਸਕ 12-03-2026
ਚੰਡੀਗੜ੍ਹ, 11 ਮਾਰਚ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦੇ ਚੱਲਦਿਆਂ ਰੇਲਵੇ ਵਲੋਂ 12 ਤੋਂ 17 ਮਾਰਚ ਤੱਕ ਰੋਜ਼ਾਨਾ ਦੇਰ ਰਾਤ ਤੋਂ ਸਵੇਰੇ 4 ਵਜੇ ਤੱਕ ਕੁਝ ਪਲੇਟਫਾਰਮਾਂ 'ਤੇ ਬਲਾਕ ਲਗਾਇਆ ਜਾਵੇਗਾ | ਇਸ ਦੌਰਾਨ ਸਟੇਸ਼ਨ 'ਤੇ ਮੌਜੂਦਾ ਫੁੱਟ ਓਵਰ ਬਿ੍ਜ (ਆਰ.ਓ.ਬੀ.) ਨੂੰ ਹਟਾਉਣ ਦਾ ਕੰਮ ਕੀਤਾ ਜਾਵੇਗਾ, ਜਿਸ ਕਾਰਨ ਕੁਝ ਟ੍ਰੇਨਾਂ ਦੇ ਪਲੇਟਫਾਰਮਾਂ 'ਚ ਤਬਦੀਲੀ ਕੀਤੀ ਗਈ ਹੈ, ਹਾਲਾਂਕਿ ਕਿਸੇ ਵੀ ਟ੍ਰੇਨ ਨੂੰ ਰੱਦ ਨਹੀਂ ਕੀਤਾ ਗਿਆ | ਉੱਤਰ ਰੇਲਵੇ ਦੇ ਅੰਬਾਲਾ ਮੰਡਲ ਮੁਤਾਬਕ ਚੰਡੀਗੜ੍ਹ ਸਟੇਸ਼ਨ ਦੀ ਪਲੇਟਫਾਰਮ ਨੰਬਰ 3 ਅਤੇ ਪਲੇਟਫਾਰਮ ਨੰਬਰ 4 'ਤੇ 12 ਮਾਰਚ ਤੋਂ 17 ਮਾਰਚ ਤੱਕ ਹਰ ਰੋਜ਼ ਰਾਤ 12 ਵਜੇ ਤੋਂ ਸਵੇਰੇ 4 ਵਜੇ ਤੱਕ ਬਲਾਕ ਦਿੱਤਾ ਜਾਵੇਗਾ | ਇਸ ਦੌਰਾਨ ਸਟੇਸ਼ਨ 'ਤੇ ਮੌਜੂਦਾ ਫੁੱਟ ਓਵਰ ਬਿ੍ਜ ਨੂੰ ਹਟਾਉਣ ਦਾ ਕੰਮ ਕੀਤਾ ਜਾਵੇਗਾ, ਜੋ ਕਿ ਸਟੇਸ਼ਨ ਦੇ ਆਧੁਨਿਕੀਕਰਨ ਯੋਜਨਾ ਦਾ ਹਿੱਸਾ ਹੈ | ਅਧਿਕਾਰੀਆਂ ਦੇ ਅਨੁਸਾਰ ਇਸ ਕੰਮ ਦੌਰਾਨ ਕਿਸੇ ਵੀ ਟ੍ਰੇਨ ਨੂੰ ਰੱਦ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕਿਸੇ ਟ੍ਰੇਨ ਦੀ ਸ਼ੁਰੂਆਤ ਜਾਂ ਆਖ਼ਰੀ ਸਟੇਸ਼ਨ ਵਿਚ ਕੋਈ ਤਬਦੀਲੀ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਟ੍ਰੇਨਾਂ ਦੀ ਰੈਗੂਲੇਸ਼ਨ ਵੀ ਨਹੀਂ ਕੀਤੀ ਜਾਵੇਗੀ | ਹਾਲਾਂਕਿ ਕੁਝ ਟ੍ਰੇਨਾਂ ਦੇ ਪਲੇਟਫਾਰਮਾਂ ਵਿਚ ਤਬਦੀਲੀ ਕੀਤੀ ਗਈ ਹੈ | ਰੇਲਵੇ ਵਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਟ੍ਰੇਨ ਨੰਬਰ 12311 ਦਾ ਨਿਰਧਾਰਤ ਪਲੇਟਫਾਰਮ ਨੰਬਰ 4 ਦੀ ਬਜਾਏ ਹੁਣ ਪਲੇਟਫਾਰਮ ਨੰਬਰ 2 ਕੀਤਾ ਗਿਆ ਹੈ | ਇਸੇ ਤਰ੍ਹਾਂ ਟ੍ਰੇਨ ਨੰਬਰ 14610 ਅਤੇ ਟ੍ਰੇਨ ਨੰਬਰ 14632, ਜੋ ਪਹਿਲਾਂ ਪਲੇਟਫਾਰਮ ਨੰਬਰ 2 'ਤੇ ਆਉਂਦੀਆਂ ਸਨ, ਹੁਣ ਪਲੇਟਫਾਰਮ ਨੰਬਰ 1 'ਤੇ ਆਉਣਗੀਆਂ | ਇਸ ਤੋਂ ਇਲਾਵਾ ਟ੍ਰੇਨ ਨੰਬਰ 14629/14630, ਜੋ ਰਾਤ 10:40 ਵਜੇ ਚੰਡੀਗੜ੍ਹ ਸਟੇਸ਼ਨ 'ਤੇ ਪਹੁੰਚਦੀ ਹੈ ਅਤੇ ਸਵੇਰੇ 4:55 ਵਜੇ ਰਵਾਨਾ ਹੁੰਦੀ ਹੈ, ਉਹ ਲਾਈਨ ਪਲੇਟਫਾਰਮ ਨੰਬਰ 3 (ਅੰਬਾਲਾ ਸਾਈਡ) 'ਤੇ ਹੀ ਖੜੀ ਹੋਵੇਗੀ | ਇਹ 12 ਕੋਚਾਂ ਦਾ ਛੋਟਾ ਲੋਡ ਹੋਣ ਕਰਕੇ ਵਰਕਿੰਗ ਸਾਈਟ ਦੇ ਨੇੜੇ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਦਾ ਕਰੇਗਾ | ਰੇਲਵੇ ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਟ੍ਰੇਨ ਦੇ ਦੇਰ ਨਾਲ ਚਲਣ ਦੀ ਸਥਿਤੀ ਬਣਦੀ ਹੈ ਤਾਂ ਉਸ ਦੀ ਬਰਥਿੰਗ 'ਚ ਹੋਰ ਤਬਦੀਲੀ ਵੀ ਕੀਤੀ ਜਾ ਸਕਦੀ ਹੈ | ਉੱਤਰ ਰੇਲਵੇ ਦੇ ਅੰਬਾਲਾ ਮੰਡਲ ਦੇ ਸੀਨੀਅਰ ਮੰਡਲ ਪ੍ਰਬੰਧਕ (ਵਪਾਰਕ) ਨਵੀਨ ਕੁਮਾਰ ਨੇ ਮੁਸਾਫ਼ਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨ ਦੀ ਤਾਜ਼ਾ ਜਾਣਕਾਰੀ 'ਐਨ.ਟੀ.ਈ.ਐਸ' ਰਾਹੀਂ ਜ਼ਰੂਰ ਹਾਸਲ ਕਰ ਲੈਣ |

Ad Position 22
No active advertisement
ਪਿਛਲੀ ਖ਼ਬਰ ਲੋਕ ਹਿਤੈਸ਼ੀ ਕਾਫ਼ਲਾ ਵਲੋਂ 23 ਮਾਰਚ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਅਗਲੀ ਖ਼ਬਰ ਵਪਾਰੀਆਂ ਦੇ ਮੁੱਦਿਆਂ ਨੂੰ ਸੰਬੰਧਿਤ ਵਿਭਾਗਾਂ ਨਾਲ ਵਿਚਾਰ ਕੇ ਹੱਲ ਕਰਵਾਇਆ ਜਾਵੇਗਾ – ਮੇਅਰ ਜੋਸ਼ੀ
Ad Position 24