ਡੇਰਾ ਬੱਸੀ, 11 ਮਾਰਚ (ਅ.ਬ)- ਲੌਰੈਂਸ਼ੀਅਨ ਯੂਨੀਵਰਸਿਟੀ, ਕੈਨੇਡਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ, ਐਲ.ਐਮ.ਟੀ.ਐਸ.ਐਮ. ਆਇਕਨ 2026, ਦਾ ਉਦਘਾਟਨ 27 ਫਰਵਰੀ 2026 ਨੂੰ ਐਲ.ਐਮ. ਥਾਪਰ ਸਕੂਲ ਆਫ਼ ਮੈਨੇਜਮੈਂਟ (ਐਲ.ਐਮ.ਟੀ.ਐਸ.ਐਮ.), ਡੇਰਾ ਬੱਸੀ ਕੈਂਪਸ ਵਿਖੇ ਕੀਤਾ ਗਿਆ ¢ ਇਹ ਸੰਸਥਾ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਟੀ.ਆਈ.ਈ.ਟੀ.), ਪਟਿਆਲਾ ਦਾ ਹਿੱਸਾ ਹੈ ¢ ਪ੍ਰੋ. ਡੀ. ਪੀ. ਗੋਇਲ (ਡਾਇਰੈਕਟਰ, ਐਲ.ਐਮ.ਟੀ.ਐਸ.ਐਮ) ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਕਾਨਫਰੰਸ ਦੀ 'ਬੁੱਕ ਆਫ਼ ਐਬਸਟਰੈਕਟਸ' ਰਿਲੀਜ਼ ਕੀਤੀ ¢ ਮੁੱਖ ਭਾਸ਼ਣ ਪ੍ਰੋ. ਵਿਸ਼ਾਲ ਤਲਵਾਰ ( ਸੀ.ਓ.ਓ., ਸਾਊਥੈਂਪਟਨ ਯੂਨੀਵਰਸਿਟੀ, ਦਿੱਲੀ) ਅਤੇ ਪ੍ਰੋ. ਵੀ. ਕੇ. ਨਾਂਗੀਆ (ਸਾਬਕਾ ਪ੍ਰੋਫੈਸਰ ਅਤੇ ਡੀਨ, ਆਈ.ਆਈ.ਟੀ ਰੁੜਕੀ) ਵਲੋਂ ਦਿੱਤੇ ਗਏ ¢ ਸੈਸ਼ਨ ਦਾ ਸਮਾਪਨ ਪ੍ਰੋ. ਪਦਮਕੁਮਾਰ ਨਾਇਰ (ਵਾਈਸ ਚਾਂਸਲਰ) ਅਤੇ ਰਾਜੀਵ ਰੰਜਨ ਵੇਦਰਾਹ (ਚਾਂਸਲਰ, ਥਾਪਰ ਇੰਸਟੀਚਿਊਟ) ਦੇ ਸੰਬੋਧਨ ਨਾਲ ਹੋਇਆ ¢ ਪਹਿਲੇ ਦਿਨ ਦੋ ਪੂਰਨ ਸੈਸ਼ਨ ਸੈਸ਼ਨ-1: 'ਨਵੀਨਤਾ ਅਤੇ ਸਥਿਰਤਾ' ਵਿਸ਼ੇ 'ਤੇ ਸੀ, ਜਿਸ 'ਚ ਪ੍ਰੋ. ਸੁਖਪਾਲ ਸਿੰਘ (ਆਈ.ਆਈ.ਐਮ. ਅਹਿਮਦਾਬਾਦ) ਅਤੇ ਪ੍ਰੋ. ਆਰਡ ਗ੍ਰੋਏਨ (ਨੀਦਰਲੈਂਡ) ਨੇ ਆਪਣੇ ਵਿਚਾਰ ਸਾਂਝੇ ਕੀਤੇ ¢ ਸੈਸ਼ਨ-2: 'ਮੈਨੇਜਮੈਂਟ ਰਿਸਰਚ' 'ਤੇ ਕੇਂਦਰਿਤ ਸੀ, ਜਿਸ 'ਚ ਲੌਰੈਂਸ਼ੀਅਨ ਯੂਨੀਵਰਸਿਟੀ ਦੇ ਡਾ. ਲਕਨੀ ਜ਼ੈਫਿਰ ਨੇ ਮੁੱਖ ਭਾਸ਼ਣ ਦਿੱਤਾ ¢ ਕਾਨਫਰੰਸ ਦਾ ਸਮਾਪਨ 28 ਫਰਵਰੀ ਨੂੰ ਜਿੱਥੇ ਪ੍ਰੋ. ਸੁਸ਼ੀਲ (ਆਈ.ਆਈ.ਟੀ. ਦਿੱਲੀ) ਨੇ ਵਿਦਾਇਗੀ ਭਾਸ਼ਣ ਦਿੱਤਾ ¢ ਇਸ ਮੌਕੇ ਵਧੀਆ ਖੋਜ ਪੱਤਰਾਂ ਨੂੰ ਸਨਮਾਨਿਤ ਕੀਤਾ ਗਿਆ ¢