ਕੁਰਾਲੀ, 28 ਮਾਰਚ (ਹਰਪ੍ਰੀਤ ਸਿੰਘ)-ਅਣਪਛਾਤੇ ਚੋਰਾਂ ਨੇ ਸ਼ਹਿਰ ਦੀ ਅਨਾਜ ਮੰਡੀ ਵਿਚਲੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੀਤੀ ਰਾਤ ਲੱਖਾਂ ਰੁ. ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ | ਪਰਿਵਾਰ ਵਲੋਂ ਪੁਲਿਸ ਨੂੰ ਸੂਚਨਾ ਦੇਣ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਚੰਦਰ ਦੱਸਿਆ ਕਿ ਬੀਤੀ ਰਾਤ ਉਸ ਦੇ ਪਰਿਵਾਰਕ ਮੈਂਬਰ ਘਰ ਵਿਚਲੀ ਗਰਾਊਾਡ ਫਲੋਰ 'ਤੇ ਬਣੇ ਆਪੋ-ਆਪਣੇ ਕਮਰਿਆਂ 'ਚ ਸੁੱਤੇ ਪਏ ਸਨ ਅਤੇ ਇਸੇ ਦੌਰਾਨ ਚੋਰ ਪਿਛਲੇ ਪਾਸੇ ਪੈਂਦੇ ਰੇਲਵੇ ਸਟੇਸ਼ਨ ਵਾਲੇ ਪਾਸਿਓਾ ਕੰਧ ਟੱਪ ਕੇ ਉਨ੍ਹਾਂ ਦੇ ਘਰ 'ਚ ਦਾਖ਼ਲ ਹੋਏ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਕਮਰਿਆਂ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ, ਜਦਕਿ ਘਰ ਦੇ ਮੁੱਖ ਦਰਵਾਜ਼ੇ ਨੂੰ ਵੀ ਕੱਪੜਾ ਬੰਨ੍ਹ ਕੇ ਬੰਦ ਕਰ ਦਿੱਤਾ ਤਾਂ ਕਿ ਕੋਈ ਬਾਹਰ ਤੋਂ ਅੰਦਰ ਦਾਖ਼ਲ ਨਾ ਹੋ ਸਕੇ | ਇਸੇ ਦੌਰਾਨ ਚੋਰਾਂ ਨੇ ਘਰ ਦੀ ਪਹਿਲੀ ਮੰਜ਼ਿਲ ਤੇ ਹੋਰਨਾਂ ਕਮਰਿਆਂ 'ਚ ਜਾ ਕੇ ਤਸੱਲੀ ਨਾਲ ਫਰੋਲਾ-ਫਰਾਲੀ ਕੀਤੀ | ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਉਨ੍ਹਾਂ ਨੂੰ ਸਵੇਰੇ ਉਦੋਂ ਪਤਾ ਚੱਲਿਆ ਜਦੋਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਸਾਰੇ ਕਮਰਿਆਂ ਦੇ ਕੁੰਡੇ ਬਾਹਰੋਂ ਬੰਦ ਹਨ | ਉਨ੍ਹਾਂ ਨੂੰ ਕੁਝ ਸ਼ੱਕ ਹੋਇਆ ਤੇ ਉਹ ਜਿਵੇਂ-ਤਿਵੇਂ ਕਰਕੇ ਆਪੋ ਆਪਣੇ ਕਮਰਿਆਂ 'ਚੋਂ ਬਾਹਰ ਨਿਕਲੇ | ਇਸ ਤੋਂ ਬਾਅਦ ਜਦੋਂ ਉਨ੍ਹਾਂ ਬਾਹਰ ਦਾ ਨਜ਼ਾਰਾ ਦੇਖਿਆ ਤਾਂ ਉਨ੍ਹਾਂ ਪੈਰਾਂ ਥੱਲਿ੍ਹਓਾ ਜ਼ਮੀਨ ਖਿਸਕ ਗਈ | ਉਨ੍ਹਾਂ ਜਦੋਂ ਘਰ ਦਾ ਸਾਮਾਨ ਚੈੱਕ ਕੀਤਾ ਤਾਂ ਲੱਖਾਂ ਰੁ. ਦੀ ਨਕਦੀ ਤੇ ਗਹਿਣੇ ਗਾਇਬ ਸਨ | ਸ਼ਹਿਰ ਦੀ ਅਨਾਜ ਮੰਡੀ 'ਚ ਹੋਈ ਇਸ ਵੱਡੀ ਚੋਰੀ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ | ਦੂਜੇ ਪਾਸੇ ਇਸ ਘਟਨਾ ਸੰਬੰਧੀ ਸੰਪਰਕ ਕਰਨ 'ਤੇ ਥਾਣਾ ਸਿਟੀ ਦੇ ਐਸ. ਐਚ. ਓ. ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਪੁਲਿਸ ਵਲੋਂ ਘਰ ਦੇ ਆਲੇ-ਦੁਆਲੇ ਲੱਗੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ |