11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕੁਰਾਲੀ ਦਾ ਤਿੰਨ ਰੋਜ਼ਾ ਆਲ ਓਪਨ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਮੇਜ਼ਬਾਨ ਕੁਰਾਲੀ ਦੀ ਟੀਮ ਨੇ ਮਾਰੀ ਬਾਜ਼ੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਕੁਰਾਲੀ, 28 ਮਾਰਚ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸਿੰਘਪੁਰਾ ਰੋਡ 'ਤੇ ਸਥਿਤ ਫੱੁਟਬਾਲ ਖੇਡ ਮੈਦਾਨ 'ਚ ਫੁੱਟਬਾਲ ਕਲੱਬ ਵਲੋਂ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਆਲ ਓਪਨ ਫੁੱਟਬਾਲ ਟੂਰਨਾਮੈਂਟ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਕਲੱਬ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ 'ਚ ਕਰਵਾਏ ਗਏ ਇਸ ਟੂਰਨਾਮੈਂਟ 'ਚ 8 ਆਲ ਓਪਨ ਟੀਮਾਂ ਅਤੇ ਅੰਡਰ-17 ਵਰਗ 'ਚ ਚਾਰ ਟੀਮਾਂ ਨੇ ਭਾਗ ਲਿਆ | ਅੰਡਰ-17 ਵਰਗ 'ਚ ਪਹਿਲਾ ਸੈਮੀ-ਫਾਈਨਲ ਰੋਪੜ ਪਾਵਰ ਕਾਲੋਨੀ ਅਤੇ ਪਟਿਆਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ 'ਚ ਰੋਪੜ ਪਾਵਰ ਕਾਲੋਨੀ ਦੀ ਟੀਮ ਨੇ 2-0 ਦੇ ਅੰਕਾਂ ਨਾਲ ਜਿੱਤ ਦਰਜ ਕੀਤੀ | ਦੂਜਾ ਸੈਮੀ-ਫਾਈਨਲ ਕੁਰਾਲੀ ਅਤੇ ਮੁਹਾਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ 'ਚ ਕੁਰਾਲੀ ਦੀ ਟੀਮ ਨੇ 2-0 ਅੰਕਾਂ ਨਾਲ ਜਿੱਤ ਦਰਜ ਕੀਤੀ | ਇਸੇ ਵਰਗ ਦਾ ਫਾਈਨਲ ਮੈਚ ਕੁਰਾਲੀ ਅਤੇ ਰੋਪੜ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ 'ਚ ਕੁਰਾਲੀ ਦੀ ਟੀਮ ਨੇ 2-0 ਦੇ ਅੰਕਾਂ ਨਾਲ ਜਿੱਤ ਹਾਸਿਲ ਕਰਕੇ ਜੇਤੂ ਖ਼ਿਤਾਬ ਆਪਣੇ ਨਾਂਅ ਕੀਤਾ | ਇਸੇ ਤਰ੍ਹਾਂ ਆਲ ਓਪਨ ਵਰਗ 'ਚ ਕੁਰਾਲੀ ਤੇ ਆਰ. ਬੀ. ਸੀ. ਤਿ੍ਪੜੀ ਦੀਆਂ ਟੀਮਾਂ ਨੇ ਆਪੋ ਆਪਣੇ ਮੈਚ ਜਿੱਤ ਕੇ ਫਾਈਨਲ 'ਚ ਥਾਂ ਬਣਾਈ | ਫਾਈਨਲ ਮੈਚ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਰਣਜੀਤ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਪਾਲਇੰਦਰਜੀਤ ਸਿੰਘ ਬਾਠ, ਦਵਿੰਦਰ ਸਿੰਘ ਠਾਕੁਰ, ਗੁਰਮੇਲ ਸਿੰਘ ਪਾਬਲਾ ਤੇ ਗੋਲੂ ਕੁਰਾਲੀ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਤੋਂ ਬਾਅਦ ਫਾਈਨਲ ਦੇ ਹੋਏ ਫਸਵੇਂ ਮੈਚ 'ਚ ਕੁਰਾਲੀ ਤੇ ਆਰ. ਬੀ. ਸੀ. ਤਿ੍ਪੜੀ ਦੀਆਂ ਟੀਮਾਂ ਇਕ ਵੀ ਗੋਲ ਨਹੀਂ ਦਾਗ ਸਕੀਆਂ ਅਤੇ ਪਨੈਲਟੀ ਕਿੱਕ ਰਾਹੀ ਮੇਜ਼ਬਾਨ ਕੁਰਾਲੀ ਦੀ ਟੀਮ ਨੇ ਪਿੰਡ ਤਿ੍ਪੜੀ ਦੀ ਟੀਮ ਨੂੰ ਹਰਾ ਕੇ ਇਨਾਮੀ ਰਾਸ਼ੀ ਅਤੇ ਟਰਾਫ਼ੀ 'ਤੇ ਆਪਣਾ ਕਬਜ਼ਾ ਕੀਤਾ | ਅੰਤ 'ਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਪੋਰਟਸ ਵਿੰਗ ਪੰਜਾਬ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਝਿੰਗੜਾਂ, ਮਨੋਮਹਣ ਸਿੰਘ ਬੜੌਦੀ, ਕੌਂਸਲਰ ਰਮਾਕਾਂਤ ਕਾਲੀਆ, ਪਿ੍ੰ. ਸਪਿੰਦਰ ਸਿੰਘ, ਸੁਰਜੀਤ ਸਿੰਘ ਗੋਸਲਾਂ ਤੇ ਪ੍ਰਬੰਧਕਾਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿ੍ੰ. ਕੰਵਲਜੀਤ ਸਿੰਘ, ਹਰਦੀਪ ਸਿੰਘ ਖਿਜ਼ਰਾਬਾਦ, ਜੈ ਸਿੰਘ ਚੱਕਲ, ਭੇਲੀ ਖਿਜ਼ਰਾਬਾਦ, ਜਸਪਾਲ ਸਿੰਘ ਖਿਜ਼ਰਾਬਾਦ, ਸਤਨਾਮ ਸਿੰਘ, ਸਤਵਿੰਦਰ ਸਿੰਘ ਸੋਨੀ, ਵਿੱਕੀ ਬਾਠ, ਧਰਮਿੰਦਰ ਸਿੰਘ ਬੀ. ਐਸ. ਐਫ., ਅੰਮਿ੍ਤਪਾਲ ਸਿੰਘ, ਸਪਿੰਦਰ ਸਿੰਘ, ਵਿਕਾਸ ਕੁਮਾਰ, ਰਵੀ ਕੁਮਾਰ, ਗੁਰਦੀਪ ਲੌਂਗੀਆ, ਗੁਰਜੀਤ ਸਿੰਘ ਕੋਚ ਤੇ ਅਮਨਦੀਪ ਸਿੰਘ ਰੋਕੀ ਸਮੇਤ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ | ਇਸ ਟੂਰਨਾਮੈਂਟ ਦੌਰਾਨ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਅਤੇ ਖ਼ਾਲਸਾ ਸਕੂਲ ਕੁਰਾਲੀ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਦੀ ਨਵੀਂ ਕਮੇਟੀ ਸਰਬਸੰਮਤੀ ਨਾਲ ਚੁਣੀ ਗੁਰਮੇਲ ਸਿੰਘ ਕਲਾਰਾਂ ਨੂੰ ਸੌਂਪੀ ਮੁੱਖ ਸੇਵਾਦਾ... ਅਗਲੀ ਖ਼ਬਰ ਜਸਵੀਰ ਕੌਰ ਦੀ ਇੰਸਪੈਕਟਰ ਵਜੋਂ ਹੋਈ ਤਰੱਕੀ <br/>
Ad Position 24