11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਲਵਿੰਦਰ ਸਿੰਘ ਨੂੰ ਮਿਲਿਆ 'ਕਿ੍ਏਟਰਜ਼ ਆਫ਼ ਪੰਜਾਬ ਐਕਸੀਲੈਂਸ ਐਵਾਰਡ' <br/>

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਖਰੜ, 28 ਮਾਰਚ (ਗੁਰਮੁੱਖ ਸਿੰਘ ਮਾਨ)-ਖਰੜ ਤਹਿਸੀਲ ਦੇ ਪਿੰਡ ਮਾਣਕਪੁਰ ਸ਼ਰੀਫ ਦਾ ਰਹਿਣ ਵਾਲਾ ਨੌਜਵਾਨ (ਸਿੱਖ ਟ੍ਰੈਵਲਰ) ਸਾਈਕਲ ਯਾਤਰਾ ਨਾਲ ਸਿੱਖ ਇਤਿਹਾਸ ਬਾਰੇ ਜਾਣਕਾਰੀ ਫੈਲਾ ਰਿਹਾ ਹੈ | ਇਸ ਉਪਰਾਲੇ ਲਈ ਉਸ ਨੂੰ ਬੀਤੇ ਦਿਨੀਂ ਲੁਧਿਆਣਾ ਵਿਖੇ ਹੋਏ 'ਏ. ਵੀ. ਜੀ. ਸੀ.-ਐਕਸ. ਆਰ ਅਤੇ ਏ. ਆਈ. ਸੰਮੇਲਨ' ਦੌਰਾਨ 'ਕਿ੍ਏਟਰਜ਼ ਆਫ਼ ਪੰਜਾਬ ਐਕਸੀਲੈਂਸ ਐਵਾਰਡ-2026' ਨਾਲ ਨਿਵਾਜਿਆ ਗਿਆ | ਇਸ ਮੌਕੇ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ ਸਗੋਂ ਉਨ੍ਹਾਂ ਦੇ ਸਮੁੱਚੇ ਪਿੰਡ ਅਤੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਦਾ ਹੈ | ਉਨ੍ਹਾਂ ਦੱਸਿਆ ਕਿ ਉਹ ਅਗਲੇ ਮਹੀਨੇ ਸਾਈਕਲ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਵਾਲੇ ਰਸਤੇ 'ਤੇ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ, ਜਿਸ ਦੌਰਾਨ ਉਹ ਗੁਰੂ ਸਾਹਿਬ ਨਾਲ ਸੰਬੰਧਿਤ ਇਤਿਹਾਸਕ ਅਸਥਾਨਾਂ ਤੱਕ ਪਹੁੰਚ ਕੇ ਸਿੱਖ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ | ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਸਾਈਕਲ ਰਾਹੀਂ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਦੇ ਹੋਏ ਸਿੱਖ ਇਤਿਹਾਸ ਅਤੇ ਯਾਤਰਾ ਨਾਲ ਸੰਬੰਧਿਤ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾ ਰਹੇ ਹਨ | ਉਹ ਸਾਈਕਲ ਰਾਹੀਂ ਪੰਜ ਤਖ਼ਤ ਅਤੇ ਸ੍ਰੀ ਹੇਮਕੁੰਟ ਸਾਹਿਬ ਸਮੇਤ ਲਦਾਖ ਤੱਕ ਦੀ ਯਾਤਰਾ ਕਰ ਚੁੱਕੇ ਹਨ | ਉਨ੍ਹਾਂ ਦੀ ਇਸ ਵਿਲੱਖਣ ਯਾਤਰਾ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੇ ਕੰਮ ਲਈ ਉਨ੍ਹਾਂ ਨੂੰ ਇਸ ਐਵਾਰਡ ਨਾਲ ਨਿਵਾਜਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਚਾਰ-ਰੋਜ਼ਾ 'ਦੂਜਾ ਗਲੋਬਲ ਪਾਰਟਨਰਸ਼ਿਪ ਕਨਕਲੇਵ' ਸਮਾਪਤ ਅਮਰੀਕਾ, ਫਰਾਂਸ ਤੇ ਯੂ... ਅਗਲੀ ਖ਼ਬਰ ਅਕਾਲੀ ਦਲ ਦੇ ਹਲਕਾ ਇੰਚਾਰਜ ਖੇੜਾ ਵਲੋਂ ਪਿੰਡ ਸ਼ੂੰਕ ਸਥਿਤ ਅਨਾਜ ਭੰਡਾਰ ਕੇਂਦਰ ਦਾ ਦੌਰਾ ਕਿਹਾ, ਸੁਸਰੀ ਵਾਲੀ ਕਣਕ ਖਾ...
Ad Position 24