12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੋਬਿੰਦ ਵੈਲੀ ਰੂਪਨਗਰ 'ਚ ਕੀਰਤਨ ਸਮਾਗਮ ਦੌਰਾਨ ਗੁਰਬਾਣੀ ਦਾ ਰਸ ਭਰਿਆ ਪ੍ਰਵਾਹ

Ad Position 21
No active advertisement
ਖੂਨ ਦਾਨ ਕੈਂਪ ਵਿਚ ਸਨਮਾਨ ਚਿੰਨ ਭੇਟ ਕਰ ਰਹੇ ਬਘੇਲ ਸਿੰਘ ਅਤੇ ਹੋਰ |
ਕਥਾ ਕਰਦੇ ਕਥਾਵਾਚਕ, ਕੀਰਤਨ ਕਰਦਾ ਰਾਗੀ ਜਥਾ ਅਤੇ ਪੰਡਾਲ ਵਿਚ ਬੈਠੀ ਸੰਗਤ |
06-04-2026
ਰੂਪਨਗਰ, 5 ਅਪ੍ਰੈਲ (ਸਤਨਾਮ ਸਿੰਘ ਸੱਤੀ)-ਗੋਬਿੰਦ ਵੈਲੀ ਰੂਪਨਗਰ ਅਤੇ ਸਮੂਹ ਸਾਧ ਸੰਗਤ ਵਲੋਂ ਦਸਮੇਸ਼ ਸੇਵਕ ਜਥਾ ਦਿੱਲੀ ਦੇ ਸਹਿਯੋਗ ਨਾਲ ਮਾਜਰੀ ਰੋਡ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ, ਜੋ ਸ਼ਾਮ 6 ਵਜੇ ਤੋਂ ਰਾਤ 11:30 ਵਜੇ ਤੱਕ ਚੱਲਿਆ | ਸਮਾਗਮ ਦੌਰਾਨ ਵੱਖ-ਵੱਖ ਪ੍ਰਸਿੱਧ ਰਾਗੀ ਜਥਿਆਂ ਅਤੇ ਕਥਾਵਾਚਕਾਂ ਵਲੋਂ ਗੁਰਬਾਣੀ ਦਾ ਰਸਭਿਨਾ ਕੀਰਤਨ ਅਤੇ ਕਥਾ-ਵਿਚਾਰ ਪੇਸ਼ ਕੀਤੇ ਗਏ | ਇਸ ਮੌਕੇ ਭਾਈ ਸੁਖਵਿੰਦਰ ਸਿੰਘ (ਹੈੱਡ ਦਰਬਾਰ ਕੋਟ ਪੁਰਾਣ ਰੂਪਨਗਰ), ਭਾਈ ਪ੍ਰਗਟ ਸਿੰਘ (ਕੁਰਾਲੀ), ਭਾਈ ਕਮਲਜੀਤ ਸਿੰਘ (ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ), ਗਿਆਨੀ ਸਰਬਜੀਤ ਸਿੰਘ ਢੋਟੀਆਂ (ਮੁੱਖ ਪ੍ਰਚਾਰਕ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ) ਅਤੇ ਭਾਈ ਬਿੰਦਰ ਸਿੰਘ (ਹਜ਼ੂਰੀ ਰਾਗੀ ਤਖ਼ਤ ਸ੍ਰੀ ਦਮਦਮਾ ਸਾਹਿਬ) ਦੇ ਜਥਿਆਂ ਨੇ ਹਾਜ਼ਰੀ ਭਰੀ | ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੀ ਸਮਾਗਮ ਵਿਚ ਸ਼ਾਮਿਲ ਹੋਏ ਅਤੇ ਪ੍ਰਬੰਧਕਾਂ ਵਲੋਂ ਕਰਵਾਏ ਜਾ ਰਹੇ ਇਸ ਧਾਰਮਿਕ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਇਸ ਸਬੰਧੀ ਜਾਣਕਾਰੀ ਰੋਪੜ ਪ੍ਰਾਪਰਟੀ ਐਂਡ ਬਿਲਡਰਜ਼ ਦੇ ਐਮ.ਡੀ. ਬਘੇਲ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਨੌਜਵਾਨ ਸਭਾ ਸੁਖਰਾਮਪੁਰ ਟੱਪਰੀਆਂ, ਸ਼ੇਰੇ ਪੰਜਾਬ ਵੈੱਲਫੇਅਰ ਕਲੱਬ ਕੋਟਲਾ ਨਿਹੰਗ, ਨੌਜਵਾਨ ਸਭਾ ਭਿਓਰਾ, ਭਾਈ ਮੰਝ ਸੇਵਾ ਦਲ ਰੂਪਨਗਰ, ਗਤਕਾ ਸੇਵਾ ਦਲ ਸ੍ਰੀ ਭੱਠਾ ਸਾਹਿਬ, ਯੂਥ ਕਲੱਬ ਗਰੇਵਾਲ ਅਤੇ ਦਸਮੇਸ਼ ਯੂਥ ਕਲੱਬ ਗਰੀਨ ਐਵਿਨਿਊ ਰੂਪਨਗਰ ਵਲੋਂ ਯੋਗਦਾਨ ਪਾਇਆ ਗਿਆ | ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਖ਼ੂਨਦਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਕਾ ਖੂਹ ਕਾਲਜ ਵਿਖੇ ਏ.ਆਈ. 'ਤੇ ਵਿਸ਼ੇਸ਼ ਲੈਕਚਰ ਕਰਵਾਇਆ
ਅਗਲੀ ਖ਼ਬਰ ਭਾਜਪਾ ਦੇ ਸਥਾਪਨਾ ਦਿਵਸ ਸੰਬੰਧੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ

Ad Position 24