12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੁਰੂ ਕਾ ਖੂਹ ਕਾਲਜ ਵਿਖੇ ਏ.ਆਈ. 'ਤੇ ਵਿਸ਼ੇਸ਼ ਲੈਕਚਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-04-2026
ਨੂਰਪੁਰ ਬੇਦੀ, 5 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ), ਗੁਰੂ ਕਾ ਖੂਹ ਮੁੰਨੇ (ਰੂਪਨਗਰ) ਵਿਖੇ ਪਿ੍ੰਸੀਪਲ ਸ੍ਰੀਮਤੀ ਆਮੀ ਭੱਲਾ ਦੀ ਸਰਪ੍ਰਸਤੀ ਹੇਠ Tਏ.ਆਈ., ਵਿਦਿਆਰਥੀ ਅਤੇ ਸਿੱਖਿਆ ਦਾ ਭਵਿੱਖਵਿਸ਼ੇ 'ਤੇ ਇਕ ਲੈਕਚਰ ਆਯੋਜਿਤ ਕੀਤਾ ਗਿਆ | ਮੁੱਖ ਬੁਲਾਰਿਆਂ ਵਜੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਦੇ ਪੰਜਾਬੀ ਵਿਭਾਗ ਨਾਲ ਸੰਬੰਧਿਤ ਡਾ. ਹਰਪ੍ਰੀਤ ਸਿੰਘ ਅਤੇ ਡਾ. ਸਤਵੰਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਹਰਪ੍ਰੀਤ ਸਿੰਘ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਤੇਜ਼ੀ ਨਾਲ ਵਧ ਰਹੀ ਮਹੱਤਤਾ, ਸਿੱਖਿਆ ਖੇਤਰ ਵਿਚ ਇਸ ਦੇ ਬਦਲਦੇ ਪ੍ਰਭਾਵ ਅਤੇ ਭਵਿੱਖ ਵਿਚ ਇਸ ਦੀ ਕੇਂਦਰੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਬੁਲਾਰਿਆਂ ਨੇ ਏ.ਆਈ. ਨੂੰ ਸਿਰਫ਼ ਚੁਣੌਤੀ ਨਹੀਂ, ਸਗੋਂ ਇੱਕ ਵੱਡੇ ਮੌਕੇ ਵਜੋਂ ਵੀ ਵੇਖਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਵਿਦਿਆਰਥਣਾਂ ਨੂੰ ਇਸਨੂੰ ਸਿਰਜਣਾਤਮਿਕ ਢੰਗ ਨਾਲ ਵਰਤਣ ਲਈ ਪ੍ਰੇਰਿਤ ਕੀਤਾ | ਡਾ. ਸਤਵੰਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਏ.ਆਈ. ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਹੋਰ ਵਿਅਕਤੀਗਤ ਅਤੇ ਪ੍ਰਭਾਵਸ਼ਾਲੀ ਬਣਾ ਰਹੀ ਹੈ, ਜਿੱਥੇ ਹਰ ਵਿਦਿਆਰਥੀ ਆਪਣੀ ਗਤੀ ਨਾਲ ਸਿੱਖ ਸਕਦਾ ਹੈ | ਇਸ ਦੇ ਨਾਲ ਹੀ ਸਿੱਖਿਆ ਪ੍ਰਣਾਲੀ ਵਿਚ ਡਿਜ਼ਿਟਲ ਟੂਲਾਂ ਦੀ ਵਰਤੋਂ ਵਧ ਰਹੀ ਹੈ, ਜੋ ਅਧਿਆਪਨ ਦੇ ਢੰਗ ਨੂੰ ਆਧੁਨਿਕ ਅਤੇ ਇੰਟਰਐਕਟਿਵ ਬਣਾ ਰਹੀ ਹੈ | ਵਾਈਸ-ਪਿ੍ੰਸੀਪਲ ਡਾ. ਪੁਸ਼ਪਾ ਦੇਵੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੌਜੂਦਾ ਦੌਰ 'ਚ ਏ.ਆਈ. ਸਿੱਖਿਆ ਦਾ ਅਟੁੱਟ ਹਿੱਸਾ ਬਣਦੀ ਜਾ ਰਹੀ ਹੈ ਅਤੇ ਇਸ ਨਾਲ ਤਾਲਮੇਲ ਬਣਾ ਕੇ ਹੀ ਵਿਦਿਆਰਥਣਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾ ਸਕਦਾ ਹੈ | ਇਸ ਸਮਾਗਮ ਦਾ ਸੁਚੱਜਾ ਆਯੋਜਨ ਕਨਵੀਨਰ ਡਾ. ਪਰਮਜੀਤ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਮੈਡਮ ਪਵਨਦੀਪ ਕੌਰ, ਮੈਡਮ ਨਿਸ਼ਾ, ਮੈਡਮ ਗੁਰਜੀਤ ਕੌਰ, ਮੈਡਮ ਹਰਵਿੰਦਰ ਕੌਰ, ਮੈਡਮ ਹਰਪਾਲ ਕੌਰ, ਮੈਡਮ ਪਰਵਿੰਦਰ ਕੌਰ ਅਤੇ ਮੈਡਮ ਸਿਮਰਨ ਕੌਰ ਸਮੇਤ ਕਾਲਜ ਦੇ ਸਾਰੇ ਅਧਿਆਪਕ ਅਤੇ ਸਟਾਫ਼ ਮੈਂਬਰ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਵੈਟਰਨ ਅਥਲੀਟ ਜੋਗਾ ਸਿੰਘ ਨੂੰ ਖੇਡ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਗੋਬਿੰਦ ਵੈਲੀ ਰੂਪਨਗਰ 'ਚ ਕੀਰਤਨ ਸਮਾਗਮ ਦੌਰਾਨ ਗੁਰਬਾਣੀ ਦਾ ਰਸ ਭਰਿਆ ਪ੍ਰਵਾਹ <br/>
Ad Position 24