ਖਰੜ, 5 ਅਪ੍ਰੈਲ (ਜੰਡਪੁਰੀ)-ਐਡਵੋਕੇਟ ਜਾਨਕੀ ਦਾਸ ਮੈਮੋਰੀਅਲ ਵਿਦਿਆਰਥੀ ਭਲਾਈ ਸੰਸਥਾ ਦੀ ਵਿਸ਼ੇਸ਼ ਸਾਲਾਨਾ ਮੀਟਿੰਗ ਵਿਚ ਸੰਸਥਾ ਵਲੋਂ 26 ਲੋੜਵੰਦ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਨਗਦ ਰਾਸ਼ੀ ਦੇ ਕੇ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਗਈ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਸਤੰਬਰ ਮਹੀਨੇ 'ਚ ਹੋਰ ਮਾਲੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਗਿਆ | ਮੀਟਿੰਗ ਦੌਰਾਨ ਦੱਸਿਆ ਗਿਆ ਕਿ ਚੰਗੇ ਨਤੀਜੇ ਲੈਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ | ਇਸ ਮੌਕੇ ਸੰਸਥਾ ਦੇ ਮੈਂਬਰਾਂ 'ਚ ਤਾਰਾਵਤੀ, ਪਿ੍ੰਸੀਪਲ ਸੁਰਿੰਦਰ ਸਿੰਘ, ਰੌਸ਼ਨ ਲਾਲ ਸ਼ਰਮਾ, ਜਰਨੈਲ ਸਿੰਘ ਜਾਖੂ, ਨਵਦੀਪ ਸਿੰਘ ਬੱਬੂ ਐਮ. ਸੀ., ਮਲਕੀਤ ਸਿੰਘ ਮੱਲ, ਗੁਰਜੰਟ ਸਿੰਘ ਔਲਖ, ਮਲਾਗਰ ਸਿੰਘ ਐਮ. ਸੀ., ਐਨ. ਪੀ. ਸਿੰਘ, ਅਮਰੀਕ ਸਿੰਘ, ਹਿੰਮਤ ਸਿੰਘ, ਮੇਵਾ ਸਿੰਘ ਸਮੇਤ ਹੋਰ ਕਈ ਮੈਂਬਰ ਹਾਜ਼ਰ ਸਨ |