ਖਰੜ, 5 ਅਪ੍ਰੈਲ (ਜੰਡਪੁਰੀ)-ਲਾਇਨਜ਼ ਕਲੱਬ ਖਰੜ ਦੀ ਇਕ ਜਨਰਲ ਮੀਟਿੰਗ ਪ੍ਰਧਾਨ ਐਮ. ਜੇ. ਐਫ. ਲਾਇਨ ਨਵੀਨ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਅਗਲੇ ਸਾਲ ਲਈ ਨਵੇਂ ਪ੍ਰਧਾਨ ਦੀ ਚੋਣ ਵੀ ਕੀਤੀ ਗਈ | ਇਸ ਦੌਰਾਨ ਸਾਲ 2026-27 ਲਈ ਚੁਣੀ ਗਈ ਨਵੀਂ ਟੀਮ 'ਚ ਲਾਇਨ ਰਵੀ ਕਾਂਤ ਗੁਪਤਾ ਨੂੰ ਪ੍ਰਧਾਨ, ਐਮ. ਜੇ. ਐਫ. ਲਾਇਨ ਰਾਜੇਸ਼ ਗੁਪਤਾ ਨੂੰ ਸਕੱਤਰ, ਲਾਇਨ ਡਾ. ਪਾਹੁਲ ਪ੍ਰੀਤ ਕੌਰ ਨੂੰ ਖਜ਼ਾਨਚੀ, ਲਾਇਨ ਰਾਜੀਵ ਗਰਗ ਤੇ ਲਾਇਨ ਅਨਿਲ ਕਾਂਸਲ ਨੂੰ ਉਪ ਪ੍ਰਧਾਨ ਅਤੇ ਲਾਇਨ ਮਨੂੰ ਦੱਤ ਨੂੰ ਪੀ. ਆਰ. ਓ. ਨਾਮਜ਼ਦ ਕੀਤਾ ਗਿਆ | ਇਸ ਮੌਕੇ ਕਲੱਬ ਮੈਂਬਰ ਤੇ ਸਾਬਕਾ ਜ਼ਿਲ੍ਹਾ ਗਵਰਨਰ ਪੀ. ਐਮ. ਜੇ. ਐਫ. ਲਾਇਨ ਪ੍ਰੀਤ ਕੰਵਲ ਸਿੰਘ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਤੇ ਉਮੀਦ ਜਤਾਈ ਕਿ ਇਹ ਟੀਮ ਕਲੱਬ ਵਲੋਂ ਕੀਤੇ ਜਾਣ ਵਾਲੇ ਕੰਮਾਂ ਨੂੰ ਵਧੀਆਂ ਢੰਗ ਨਾਲ ਨੇਪਰੇ ਚੜ੍ਹਾਏਗੀ | ਇਸ ਮੌਕੇ ਐਮ. ਜੇ. ਐਫ. ਲਾਇਨ ਦਵਿੰਦਰ ਗੁਪਤਾ, ਐਮ. ਜੇ. ਐਫ. ਲਾਇਨ ਬਲਵਿੰਦਰ ਸਿੰਘ, ਲਾਇਨ ਨਰਿੰਦਰ ਪਾਲ ਸਿੰਘ, ਲਾਇਨ ਰਾਜੇਸ਼ ਗੁਪਤਾ ਵੀ ਹਾਜ਼ਰ ਸਨ |