13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਵਿਧਾਇਕ ਰੰਧਾਵਾ ਦੀ ਅਗਵਾਈ 'ਚ ਵੱਡੀ ਗਿਣਤੀ ਭਾਜਪਾ ਸਮਰਥਕ 'ਆਪ' 'ਚ ਸ਼ਾਮਿਲ <br/>

Ad Position 21
No active advertisement
ਜ਼ੀਰਕਪੁਰ ਵਿਖੇ 'ਆਪ' 'ਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ | ਤਸਵੀਰ : ਹੈਪੀ ਪੰਡਵਾਲਾ <br/> 06-04-2026
ਜ਼ੀਰਕਪੁਰ, 5 ਅਪ੍ਰੈਲ (ਹੈਪੀ ਪੰਡਵਾਲਾ)-ਪਿੰਡ ਗਾਜ਼ੀਪੁਰ ਨੇੜੇ ਐਰੋ ਹੋਮਜ਼ ਸੁਸਾਇਟੀ ਵਿਖੇ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਵਿਸ਼ਾਲ ਸ਼ਰਮਾ ਸਮੇਤ ਸੈਂਕੜੇ ਲੋਕ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ 'ਆਪ' 'ਚ ਸ਼ਾਮਿਲ ਹੋ ਗਏ | ਇਨ੍ਹਾਂ ਭਾਜਪਾ ਛੱਡਣ ਵਾਲਿਆਂ 'ਚ ਮੋਨਿਕਾ ਸ਼ਰਮਾ, ਸੁਰਿੰਦਰ ਪਾਹਵਾ, ਸ਼ਸ਼ੀ ਪਾਹਵਾ, ਯਸ਼ਪਾਲ, ਗੋਪਾਲ ਕਿ੍ਸ਼ਨ, ਰਾਹੁਲ, ਦੀਪੇਸ਼, ਵਿਕਾਸ, ਜਤਿਨ, ਪ੍ਰਦੀਪ ਸਿੰਗਲਾ, ਅੰਕਿਤਾ, ਦੀਪਤੀ ਗੁਪਤਾ, ਸੋਨੀਆ ਸਚਦੇਵਾ, ਉਪਾਸਨਾ, ਬਲਜੀਤ, ਅਸ਼ੋਕ ਗੁਪਤਾ, ਰਾਮ ਕੁਮਾਰ, ਰਾਜ ਕੁਮਾਰ, ਸੰਨੀ, ਅੰਕੁਰ ਤੇ ਨਰਿੰਦਰ ਸਿੰਘ ਆਦਿ ਦੇ ਨਾਂਅ ਸ਼ਾਮਿਲ ਹਨ | ਇਸ ਮੌਕੇ ਵਿਧਾਇਕ ਰੰਧਾਵਾ ਨੇ ਕਿਹਾ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਿਛਲੇ ਚਾਰ ਸਾਲਾਂ ਦੌਰਾਨ ਸੂਬੇ 'ਚ ਹੋ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਦੀ ਰਹਿਨੁਮਾਈ 'ਚ ਪਾਰਟੀ ਹੋਰ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ | ਇਸ ਮੌਕੇ 'ਆਪ' 'ਚ ਸ਼ਾਮਿਲ ਹੋਏ ਵਿਅਕਤੀਆਂ ਨੇ ਕਿਹਾ ਕਿ ਉਹ 'ਆਪ' ਦੀਆਂ ਲੋਕ-ਹਿਤ ਨੀਤੀਆਂ, ਸਾਫ-ਸੁਥਰੀ ਰਾਜਨੀਤੀ ਤੇ ਪੰਜਾਬ 'ਚ ਹੋ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਪਾਰਟੀ 'ਚ ਸ਼ਾਮਿਲ ਹੋਏ ਹਨ ਅਤੇ ਉਹ ਭਵਿੱਖ 'ਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ | ਇਸ ਮੌਕੇ ਕੌਂਸਲਰ, ਪਾਰਟੀ ਦੇ ਬਲਾਕ ਪ੍ਰਧਾਨ ਤੇ ਵਾਰਡ ਦੀ ਟੀਮ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਸੇਵਾ, ਵਿਕਾਸ ਅਤੇ ਲੋਕ-ਭਲਾਈ ਲਈ ਸਮਰਪਿਤ ਪਾਰਟੀ ਹੈ ਭਾਜਪਾ- ਉੱਭਾ <br/> ਅਗਲੀ ਖ਼ਬਰ ਦੰਦਾਂ ਅਤੇ ਸਿਹਤ ਜਾਂਚ ਸੰਬੰਧਿਤ ਕੈਂਪ ਲਗਾਇਆ 232 ਲੋਕਾਂ ਦਾ ਬਣਾਇਆ ਮੁਫਤ ਸਿਹਤ ਕਾਰਡ <br/>
Ad Position 24