11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਐੱਫ. ਸੀ. ਆਈ. ਚੌਲ ਘੁਟਾਲੇ ਦੇ ਮਾਮਲੇ 'ਚ 12 ਮੁਲਜ਼ਮ ਦੋਸ਼ੀ ਕਰਾਰ ਤੇ 5 ਬਰੀ <br/>

Ad Position 21
No active advertisement
ਅਜੀਤ ਡੈਸਕ 08-04-2026
ਐੱਸ. ਏ. ਐੱਸ. ਨਗਰ, 7 ਅਪ੍ਰੈਲ (ਕਪਿਲ ਵਧਵਾ)-ਖ਼ਰੀਫ਼ ਸੀਜ਼ਨ 2004-05 ਦੌਰਾਨ ਐੱਫ. ਸੀ. ਆਈ. ਵਲੋਂ ਘੱਟ ਮਿਆਰੀ ਚੌਲਾਂ ਨੂੰ 'ਏ ਗ੍ਰੇਡ' ਦਰਸਾ ਕੇ ਖ਼ਰੀਦਣ ਅਤੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਸੀ. ਬੀ. ਆਈ. ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ | ਸਪੈਸ਼ਲ ਜੱਜ ਸੀ. ਬੀ. ਆਈ. ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਇਸ ਮਾਮਲੇ ਵਿਚ 12 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਵੱਖ-ਵੱਖ ਧਾਰਾਵਾਂ ਤਹਿਤ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦਕਿ 5 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ | ਇਸ ਕੇਸ ਵਿਚ ਸੀ. ਬੀ. ਆਈ. ਵਲੋਂ ਐੱਫ. ਸੀ. ਆਈ. ਦੇ ਸੀਨੀਅਰ ਰੀਜ਼ਨਲ ਮੈਨੇਜਰ ਤੋਂ ਲੈ ਕੇ ਟੈਕਨੀਕਲ ਅਸਿਸਟੈਂਟ ਅਤੇ ਚੌਲ ਮਿੱਲਰਾਂ ਤੱਕ ਦੇ ਅਧਿਕਾਰੀਆਂ ਅਤੇ ਕਾਰੋਬਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ | ਇਸ ਮਾਮਲੇ 'ਚ ਦੋਸ਼ ਸੀ ਕਿ ਮੋਗਾ ਡਿੱਪੂ ਵਿਚ ਘੱਟ ਮਿਆਰੀ ਚੌਲ ਦੀਆਂ ਖੇਪਾਂ ਨੂੰ 'ਏ ਗ੍ਰੇਡ' ਦੱਸ ਕੇ ਸਵੀਕਾਰ ਕੀਤਾ ਗਿਆ ਅਤੇ ਉਸ ਦਾ ਭੁਗਤਾਨ ਕਰ ਦਿੱਤਾ ਗਿਆ, ਜਿਸ ਨਾਲ ਐੱਫ. ਸੀ. ਆਈ. ਨੂੰ ਭਾਰੀ ਆਰਥਿਕ ਨੁਕਸਾਨ ਪੁੱਜਿਆ | ਮੁਹਾਲੀ ਅਦਾਲਤ ਵਿਖੇ ਕੇਸ ਦੀ ਅਗਵਾਈ ਸੀ. ਬੀ. ਆਈ. ਦੀ ਤਰਫੋਂ ਸਰਕਾਰੀ ਵਕੀਲ ਅਨਮੋਲ ਨਾਰੰਗ ਵਲੋਂ ਕੀਤੀ ਗਈ |
ਜਾਂਚ ਦੌਰਾਨ ਸਾਹਮਣੇ ਆਈਆਂ ਗੰਭੀਰ ਗੜਬੜੀਆਂ
ਸੀ. ਬੀ. ਆਈ. ਟੀਮ ਵਲੋਂ 29 ਸਤੰਬਰ 2005 ਨੂੰ ਮੋਗਾ ਡਿੱਪੂ ਦੇ ਗੋਦਾਮਾਂ ਵਿਚ ਅਚਨਚੇਤ ਜਾਂਚ ਕੀਤੀ ਗਈ ਸੀ, ਜਿਸ ਦੌਰਾਨ 46 ਨਮੂਨੇ ਇਕੱਤਰ ਕੀਤੇ ਗਏ ਸਨ | ਇਹ ਨਮੂਨੇ ਕੇਂਦਰੀ ਅਨਾਜ ਵਿਸ਼ਲੇਸ਼ਣ ਲੈਬੋਰਟਰੀ (ਸੀ. ਜੀ. ਏ. ਐਲ.) ਵਲੋਂ ਜਾਂਚੇ ਗਏ, ਜਿਸ ਦੌਰਾਨ ਕੋਈ ਵੀ ਨਮੂਨਾ ਨਿਰਧਾਰਤ ਮਿਆਰਾਂ 'ਤੇ ਖਰਾ ਨਹੀਂ ਉਤਰਿਆ | ਇਨ੍ਹਾਂ 'ਚੋਂ 9 ਨਮੂਨੇ ਤਾਂ ਮਨੁੱਖੀ ਖਪਤ ਲਈ ਅਣਉਪਯੋਗ ਪਾਏ ਗਏ |
ਇਨ੍ਹਾਂ ਦੋਸ਼ੀਆਂ ਨੂੰ ਸੁਣਾਈ ਗਈ ਸਜ਼ਾ
ਅਦਾਲਤ ਵਲੋਂ ਇਸ ਮਾਮਲੇ 'ਚ ਰਾਜ ਕੁਮਾਰ, ਆਰ. ਸੀ. ਪੁਰੀ, ਗੁਲਾਬ ਸਿੰਘ, ਪਿਤੰਬਰ ਸਿੰਘ, ਜੀ. ਪੀ. ਐੱਸ. ਕਲਰਾ, ਗਿਆਨ ਸਿੰਘ, ਡੀ. ਕੇ. ਸ਼ਰਮਾ, ਅਜ਼ਾਦ ਸਿੰਘ ਅਤੇ ਰਾਜੇਸ਼ ਰੰਜਨ ਸਮੇਤ ਹੋਰਨਾਂ ਮੁਲਜ਼ਮਾਂ ਨੂੰ ਧਾਰਾ 120-ਬੀ, 420 ਅਤੇ ਭਿ੍ਸ਼ਟਾਚਾਰ ਨਿਵਾਰਨ ਕਾਨੂੰਨ ਤਹਿਤ ਦੋਸ਼ੀ ਕਰਾਰ ਦਿੰਦਿਆਂ 1 ਤੋਂ 3 ਸਾਲਾਂ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ | ਇਸ ਤੋਂ ਇਲਾਵਾ ਚੌਲ ਮਿੱਲਰਾਂ 'ਚੋਂ ਗੋਵਿੰਦਰ ਸਿੰਘ ਅਤੇ ਪਰਦੀਪ ਬੰਸਲ ਨੂੰ ਵੀ ਸਾਜ਼ਿਸ਼ ਅਤੇ ਧੋਖਾਧੜੀ ਦੇ ਦੋਸ਼ਾਂ ਹੇਠ ਸਜ਼ਾ ਸੁਣਾਈ ਗਈ ਹੈ |
5 ਮੁਲਜ਼ਮ ਬਰੀ
ਅਦਾਲਤ ਵਲੋਂ ਇਸ ਮਾਮਲੇ 'ਚ ਗੁਰਚੈਨ ਸਿੰਘ, ਸੰਤੋਖ ਸਿੰਘ, ਕਮਲਾ ਅਗਰਵਾਲ, ਸੁਮੀਤ ਗਰਗ ਅਤੇ ਵਿਨੀਤ ਕੁਮਾਰ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ, ਜਦਕਿ ਕੁਝ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰੱਦ ਕੀਤੀ ਜਾ ਚੁੱਕੀ ਹੈ | ਇਨ੍ਹਾਂ 'ਚੋਂ ਕੁਝ ਮੁਲਜ਼ਮਾਂ ਦੀ ਮੌਤ ਹੋਣ ਕਾਰਨ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਖ਼ਤਮ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਜਸਨੂਰ ਸਿੰਘ ਸੀ. ਡੀ. ਐਸ. ਮੈਰਿਟ ਸੂਚੀ 'ਚ ਪੂਰੇ ਭਾਰਤ 'ਚੋਂ ਅੱਵਲ <br/> ਅਗਲੀ ਖ਼ਬਰ ਕੋਰਵਾਸ ਵਲੋਂ ਪੀ. ਆਰ.-6 ਸੜਕ ਦੀ ਜ਼ਮੀਨ ਵੇਚਣ ਦੇ ਮਾਮਲੇ 'ਚ ਬਿਲਡਰ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ
Ad Position 24