08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

'ਆਪ' ਸਰਕਾਰ ਹਲਕਾ ਖਰੜ ਦਾ ਵਿਕਾਸ ਕਰਵਾਉਣ 'ਚ ਅਸਫ਼ਲ ਰਹੀ-ਕਾਲੇਵਾਲ <br/>

Ad Position 21
No active advertisement
ਅਜੀਤ ਡੈਸਕ 11-04-2026
ਮਾਜਰੀ, 10 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਕਸਬਾ ਨਵਾਂਗਰਾਓਾ ਵਿਖੇ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਵਲੋਂ ਮੀਟਿੰਗ ਸੱਦ ਕੇ ਸਥਾਨਕ ਨੌਜਵਾਨਾਂ ਨੂੰ ਪਾਰਟੀ ਪ੍ਰਤੀ ਲਾਮਬੰਦ ਕੀਤਾ | ਇਸ ਮੌਕੇ ਕਾਲੇਵਾਲ ਨੇ ਕਿਹਾ ਕਿ ਜਲਦ ਹੀ ਨਵਾਂਗਰਾਓਾ ਵਿਖੇ ਇਕ ਵੱਡਾ ਇਕੱਠ ਰੱਖ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਮੌਜੂਦਾ 'ਆਪ' ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਇਹ ਸਰਕਾਰ ਨਵਾਂਗਰਾਓਾ ਖੇਤਰ ਦਾ ਵਿਕਾਸ ਕਰਵਾਉਣ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ | ਉਨ੍ਹਾਂ ਕਿਹਾ ਕਿ ਕਬਸੇ ਦੇ ਵੱਖ-ਵੱਖ ਵਾਰਡਾਂ ਵਿਚ ਪੀਣ ਵਾਲੇ ਪਾਣੀ ਬਹੁਤ ਜ਼ਿਆਦਾ ਕਿੱਲਤ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਖ਼ਰਚੇ 'ਤੇ ਹੀ ਟੈਂਕਰਾਂ ਦੀ ਵਿਵਸਥਾ ਕਰਕੇ ਆਪਣੀਆਂ ਲੋਕਾਂ ਨੂੰ ਪੂਰਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਕਸਬੇ 'ਚ ਅਧੂਰੇ ਪਏ ਵਿਕਾਸ ਕਾਰਜਾਂ ਕਰਕੇ ਸੜਕਾਂ ਤੇ ਮੇਨ ਰਸਤਿਆਂ ਦੀ ਹਾਲਤ ਵੀ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਵੀ ਸਭ ਕੁਝ ਦੇਖਣ ਦੇ ਬਾਵਜੂਦ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ | ਇਸ ਮੌਕੇ ਸੁਰਿੰਦਰ ਕੌਸ਼ਲ, ਬੱਬਲ ਕੌਂਸਲਰ, ਹਰਮੇਸ਼ ਕਟਾਰੀਆ ਕੌਂਸਲਰ, ਸੰਜੂ ਕਾਂਸਲ ਕੌਂਸਲਰ, ਜੋਗਿੰਦਰ ਗੁੱਜਰ, ਨਰੇਸ਼ ਗੁੱਜਰ, ਮੱਖਣ ਨਾਡਾ, ਜੱਗਾ ਨਾਡਾ, ਜੋਨੀ ਨਾਡਾ, ਸੰਦੀਪ, ਰਣਜੀਤ ਨਾਡਾ, ਮਨਜੀਤ ਨਾਡਾ ਤੇ ਮਾਸਟਰ ਜਸਵੰਤ ਸਮੇਤ ਭਾਜਪਾ ਦੇ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਲਮਗੀਰ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ <br/> ਅਗਲੀ ਖ਼ਬਰ ਪੰਜਾਬ ਰੈੱਡ ਕਰਾਸ ਕੁਰਾਲੀ ਨੇ ਪਿੰਡ ਭਗਵਾਨਪੁਰਾ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>
Ad Position 24