08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਰੈੱਡ ਕਰਾਸ ਕੁਰਾਲੀ ਨੇ ਪਿੰਡ ਭਗਵਾਨਪੁਰਾ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-04-2026
ਡੇਰਾਬੱਸੀ, 10 ਅਪ੍ਰੈਲ (ਗੁਰਮੀਤ ਸਿੰਘ)-ਸੇਵਾ-ਮੁਕਤ ਆਈ. ਏ. ਐੱਸ. ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਪੰਜਾਬ ਰੈੱਡ ਕਰਾਸ ਆਈ. ਆਰ. ਸੀ. ਏ. ਕੁਰਾਲੀ ਵਲੋਂ ਪੀ. ਜੀ. ਆਈ.-ਮਾਈਾਡ ਪ੍ਰਾਜੈਕਟ ਟੀਮ ਦੇ ਸਹਿਯੋਗ ਨਾਲ ਪਿੰਡ ਭਗਵਾਨਪੁਰਾ ਵਿਖੇ ਨਸ਼ਾ ਮੁਕਤੀ, ਮਾਨਸਿਕ ਸਿਹਤ ਅਤੇ ਪੁਨਰਵਾਸ ਲਈ ਵਿਸ਼ੇਸ਼ ਜਾਗਰੂਕਤਾ ਅਤੇ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦਾ ਮੁੱਖ ਮਕਸਦ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਕਮਿਊਨਿਟੀ ਆਧਾਰਿਤ ਰੋਕਥਾਮ ਨੂੰ ਤੇਜ਼ ਕਰਨਾ ਸੀ | ਇਸ ਮੌਕੇ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਮੇਂ ਸਿਰ ਇਲਾਜ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਗਿਆ | ਇਸ ਤੋਂ ਬਾਅਦ ਮੁਫ਼ਤ ਦਵਾਈਆਂ ਦੀ ਵੰਡ, ਕਾਊਾਸਲਿੰਗ ਸੈਸ਼ਨ, ਆਈ. ਆਰ. ਸੀ. ਏ. ਕੁਰਾਲੀ ਦੀਆਂ ਮੁਫ਼ਤ ਪੁਨਰਵਾਸ ਸੇਵਾਵਾਂ ਬਾਰੇ ਜਾਣਕਾਰੀ ਤੇ ਨਸ਼ਾ ਮੁਕਤ ਜੀਵਨ ਲਈ ਕਮਿਊਨਿਟੀ ਨਾਲ ਸੰਵਾਦ ਆਦਿ ਗਤੀਵਿਧੀਆਂ ਕੀਤੀਆਂ ਗਈਆਂ | ਪ੍ਰਾਜੈਕਟ ਡਾਇਰੈਕਟਰ ਬਿਕਰਮਜੀਤ ਸਿੰਘ ਮਾਨ ਤੇ ਡਾ. ਪ੍ਰਗਿਆਪਤੀ ਮਲਾਵ (ਲੀਡ-ਪ੍ਰਾਜੈਕਟ ਐੱਮ. ਆਈ. ਐੱਨ. ਡੀ. ਪੀ. ਜੀ. ਆਈ.) ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਸਰਪੰਚ ਮਨਜੀਤ ਸਿੰਘ ਅਤੇ ਬਲਾਕ ਡੇਰਾਬੱਸੀ ਦੇ ਕਮਿਊਨਿਟੀ ਹੈਲਥ ਅਫ਼ਸਰ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ | ਇਸ ਕੈਂਪ 'ਚ 200 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਹਲਕਾ ਖਰੜ ਦਾ ਵਿਕਾਸ ਕਰਵਾਉਣ 'ਚ ਅਸਫ਼ਲ ਰਹੀ-ਕਾਲੇਵਾਲ <br/> ਅਗਲੀ ਖ਼ਬਰ ਰੰਧਾਵਾ ਵਲੋਂ ਕੱਚੇ ਮਕਾਨ ਪੱਕੇ ਕਰਨ ਲਈ 57 ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰਾਂ ਦੀ ਵੰਡੇ <br/>
Ad Position 24