13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਹਰਦਮ ਸਿੰਘ ਮਲਕਪੁਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ <br/>

Ad Position 21
No active advertisement
ਅਜੀਤ ਡੈਸਕ 13-04-2026
ਲਾਲੜੂ, 12 ਅਪ੍ਰੈਲ (ਰਾਜਬੀਰ ਸਿੰਘ)-ਪੱਤਰਕਾਰ ਪਿ੍ਤਪਾਲ ਸਿੰਘ ਬਾਛਲ ਦੇ ਪਿਤਾ ਹਰਦਮ ਸਿੰਘ ਬਾਛਲ ਮਲਕਪੁਰ ਨਮਿੱਤ ਕਰਵਾਏ ਗਏ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਪੁੱਜ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਸੰਬੰਧੀ ਸਮਾਗਮ ਪਿੰਡ ਮਲਕਪੁਰ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਇਆ | ਜ਼ਿਕਰਯੋਗ ਹੈ ਕਿ 65 ਸਾਲਾ ਹਰਦਮ ਸਿੰਘ ਅਚਨਚੇਤ ਹੀ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ | ਉਨ੍ਹਾਂ ਦੇ ਅਕਾਲ ਚਲਾਣਾ ਕਰਨ 'ਤੇ ਅੱਜ ਹੋਏ ਸ਼ਰਧਾਂਜਲੀ ਸਮਾਗਮ 'ਚ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ, ਹਲਕਾ ਡੇਰਾਬੱਸੀ ਦੇ ਕਾਂਗਰਸ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਸਾਬਕਾ ਚੇਅਰਮੈਨ ਕਿ੍ਸ਼ਨਪਾਲ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਯੂਥ ਪ੍ਰਧਾਨ ਮਨਜੀਤ ਸਿੰਘ ਮਲਕਪੁਰ, ਅਕਾਲੀ ਆਗੂ ਬਹਾਦਰ ਸਿੰਘ ਝਰਮੜੀ, ਸੀਨੀਅਰ ਕਾਂਗਰਸੀ ਆਗੂ ਅਮਰੀਕ ਸਿੰਘ ਮਲਕਪੁਰ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖਾ ਮਲਕਪੁਰ, ਪੱਤਰਕਾਰ ਮਨੋਜ ਰਾਜਪੂਤ, ਵਿੱਦਿਆ ਸਾਗਰ, ਚੰਦਰਪਾਲ ਅੱਤਰੀ, ਸੁਰਜੀਤ ਸਿੰਘ ਕੁਹਾੜ, ਪਵਨ ਕੁਮਾਰ, ਮਲਕੀਤ ਸਿੰਘ ਮਲਕਪੁਰ, ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਮਨਪ੍ਰੀਤ ਸਿੰਘ ਅਮਲਾਲਾ, ਜਗਤਾਰ ਸਿੰਘ, ਕਾਂਗਰਸੀ ਆਗੂ ਜਸਵਿੰਦਰ ਸਿੰਘ ਛਿੰਦਾ ਮਲਕਪੁਰ, ਜਰਨੈਲ ਸਿੰਘ, ਅਕਾਲੀ ਆਗੂ ਰਘੁਵੀਰ ਜੁਨੇਜਾ ਆਦਿ ਹਾਜ਼ਰ ਸਨ | ਉਕਤ ਸਮਾਰੋਹ ਦੇ ਅੰਤ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਹਰਦਮ ਸਿੰਘ ਦੇ ਸਪੁੱਤਰ ਪਿ੍ਤਪਾਲ ਸਿੰਘ ਬਾਛਲ ਨੂੰ ਸਿਰੋਪਾਓ ਭੇਟ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗਲੋਬਲ ਵਿਜ਼ਡਮ ਸਕੂਲ ਵਿਖੇ 'ਲਿੰਗ ਸੰਵੇਦਨਸ਼ੀਲਤਾ' ਵਿਸ਼ੇ 'ਤੇ ਅਧਿਆਪਕਾਂ ਲਈ ਵਿਸ਼ੇਸ਼ ਸੈਸ਼ਨ <br/> ਅਗਲੀ ਖ਼ਬਰ ਕੇਰਲਾ, ਅਸਾਮ ਅਤੇ ਪੁਡੂਚੇਰੀ 'ਚ ਰਿਕਾਰਡਤੋੜ ਵੋਟਿੰਗ ਲੋਕਤੰਤਰ 'ਤੇ ਭਰੋਸੇ ਦੀ ਜਿੱਤ- ਬੀਬੀ ਰਾਮੂਵਾਲੀਆ
Ad Position 24