ਜ਼ੀਰਕਪੁਰ, 12 ਅਪ੍ਰੈਲ (ਮਨਿੰਦਰ ਸਿੰਘ)-ਪਾਈਨ ਹੋਮਜ਼ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ ਵਲੋਂ ਲੋਕਹਿਤ ਸੇਵਾ ਸਮਿਤੀ, ਸੋਹਾਣਾ ਹਸਪਤਾਲ ਮੁਹਾਲੀ, ਵੈਲਕੇਅਰ ਪਾਥ ਲੈਬ ਢਕੌਲੀ ਅਤੇ ਲਿਵਾਸਾ ਹਸਪਤਾਲ ਮੁਹਾਲੀ ਦੇ ਸਹਿਯੋਗ ਨਾਲ ਸਿਹਤ ਜਾਂਚ ਤੇ ਮੈਮੋਗ੍ਰਾਫੀ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਆਦਰਸ਼ ਇਨਕਲੇਵ ਸੁਸਾਇਟੀ ਦੇ ਪ੍ਰਧਾਨ ਜਨਕ ਰਾਜ ਸ਼ਰਮਾ ਨੇ ਕੀਤਾ | ਇਸ ਮੌਕੇ ਉਕਤ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਬਾਜਵਾ ਨੇ ਮੁੱਖ ਮਹਿਮਾਨ, ਜਦਕਿ ਮਹਿਲਾ ਮੰਡਲ ਦੀ ਸਮਾਜ ਸੇਵਕ ਪੁਨੀਤ ਜੋਤੀ ਭਾਰਗਵ ਤੇ ਕਿਸਾਨ ਸੰਚਾਰ ਕੇਂਦਰ ਦੇ ਡਾਇਰੈਕਟਰ ਕਮਲਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਕੈਂਪ ਦੌਰਾਨ ਸੋਹਾਣਾ ਹਸਪਤਾਲ ਦੀ ਟੀਮ ਨੇ ਛਾਤੀ ਦੇ ਕੈਂਸਰ ਦੀ ਜਾਂਚ ਲਈ 35 ਔਰਤਾਂ ਦੇ ਮੁਫ਼ਤ ਮੈਮੋਗ੍ਰਾਫੀ ਟੈਸਟ ਕੀਤੇ | ਇਸ ਤੋਂ ਇਲਾਵਾ 125 ਤੋਂ ਵੱਧ ਮਰਦ ਤੇ ਔਰਤਾਂ ਦੀ ਮਾਹਿਰਾਂ ਵਲੋਂ ਜਾਂਚ ਕੀਤੀ ਗਈ | ਉਕਤ ਕੈਂਪ ਦੌਰਾਨ ਮੁਫ਼ਤ ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ, ਯੂਰਿਕ ਐਸਿਡ, ਕੋਲੈਸਟ੍ਰੋਲ, ਬਿਲੀਰੂਬਿਨ (ਪੀਲੀਆ ਟੈਸਟ), ਕੱਦ ਤੇ ਭਾਰ ਦੇ ਟੈਸਟ ਵੀ ਕੀਤੇ ਗਏ | ਇਸ ਮੌਕੇ ਸਵਿਤਾ ਗੋਇਲ, ਕਵਿਤਾ ਵਰਮਾ, ਦੀਪਿਕਾ ਚੌਹਾਨ, ਪਿ੍ਆ ਅਗਰਵਾਲ, ਰਜਨੀ ਕਪੂਰ, ਮੀਨਾਕਸ਼ੀ ਬਾਂਸਲ, ਕਿਰਨ ਸ਼ਰਮਾ, ਜੇ. ਆਰ. ਸ਼ਰਮਾ, ਹਰਜੀਤ ਮਿਗਲਾਨੀ, ਸਤੀਸ਼ ਭਾਰਦਵਾਜ, ਜਗਜੀਤ ਬਾਜਵਾ, ਵਿਨੋਦ, ਜਗਦੇਸ਼ਵਰ ਰੈੱਡੀ, ਭੁਪਿੰਦਰ ਸਿੰਘ, ਕਮਲਜੀਤ ਸਿੰਘ ਤੇ ਵਿਕਾਸ ਗਰੇਵਾਲ ਨੇ ਕੈਂਪ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ |