ਚੰਡੀਗੜ੍ਹ 'ਚ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ
ਅਜੀਤ ਡੈਸਕ
15-04-2026
ਆਪਣੇ ਸੰਬੋਧਨ ਵਿਚ, ਭਾਰਤੀ ਜਨਤਾ ਪਾਰਟੀ, ਚੰਡੀਗੜ੍ਹ ਦੇ ਸੂਬਾਈ ਉਪ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਵਿਸਾਖੀ ਨਵੀਂ ਸ਼ੁਰੂਆਤ, ਸ਼ੁਕਰਗੁਜ਼ਾਰੀ ਅਤੇ ਏਕਤਾ ਦਾ ਤਿਉਹਾਰ ਹੈ | ਅੱਜ ਸੰਗੀਤ, ਨਾਚ ਅਤੇ ਭਾਈਚਾਰਕ ਭਾਵਨਾ ਰਾਹੀਂ ਸਾਡੀ ਸੰਸਕਿ੍ਤੀ ਨੂੰ ਜ਼ਿੰਦਾ ਹੁੰਦੇ ਦੇਖਣਾ ਸੱਚਮੁੱਚ ਪ੍ਰੇਰਨਾਦਾਇਕ ਹੈ | ਇਸ ਮੌਕੇ 'ਤੇ ਪੀ.ਪੀ. ਜੈਨ, ਚੇਅਰਮੈਨ, ਐਚ.ਆਰ. ਢੀਂਗਰਾ ਪੈਟਰਨ, ਮਹਿੰਦਰ ਸਿੰਘ ਮੁੱਖ ਸਲਾਹਕਾਰ, ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸੈਕਟਰ 27, ਚੰਡੀਗੜ੍ਹ, 'ਤੇਰਾ ਤੇਰਾ ਮਿਸ਼ਨ' ਤੋਂ ਡੀ.ਪੀ. ਸਿੰਘ ਅਤੇ ਸਮਾਜ ਸੇਵਕ ਸ਼ਾਮ ਲਾਲ ਨੂੰ ਸਮਾਜ ਪ੍ਰਤੀ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਸਨਮਾਨਿਤ ਕੀਤਾ ਗਿਆ | ਸ਼ਿਖਾ ਪ੍ਰਧਾਨ, ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸੈਕਟਰ 27 ਚੰਡੀਗੜ੍ਹ ਅਤੇ ਜਸਜੋਤ ਸਿੰਘ ਅਲਮਸਤ ਸਹਿ-ਕਨਵੀਨਰ, ਨੇਬਰਹੁੱਡ ਡਿਵੈਲਪਮੈਂਟ ਐਸੋਸੀਏਸ਼ਨ ਨੇ ਸਾਂਝੇ ਤੌਰ 'ਤੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਰਸਮੀ ਧੰਨਵਾਦ ਕੀਤਾ | ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਸੈਕਟਰ 27, ਚੰਡੀਗੜ੍ਹ ਦੇ ਜਨਰਲ ਸਕੱਤਰ ਦਲਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਗੁਰਦੀਪ ਸਿੰਘ ਚੌਹਾਨ, ਖ਼ਜ਼ਾਨਚੀ ਰਵਿੰਦਰ ਗੌਤਮ, ਆਡੀਟਰ ਅਮਰਦੀਪ ਸਹਿਗਲ, ਸਕੱਤਰ ਪੁਸ਼ਪਰਾਜ ਸ਼ਰਮਾ ਅਤੇ ਨਰੇਸ਼ ਗੌਤਮ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |