11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

'ਆਪ' ਚੰਡੀਗੜ੍ਹ ਵਲੋਂ ਅੰਬੇਡਕਰ ਜੈਅੰਤੀ ਧੂਮਧਾਮ ਨਾਲ ਮਨਾਈ, ਸੰਵਿਧਾਨ ਦੀ ਰੱਖਿਆ ਅਤੇ ਸਮਾਜਿਕ ਨਿਆਂ ਲਈ ਲਿਆ ਸੰਕਲਪ

Ad Position 21
No active advertisement
ਅਜੀਤ ਡੈਸਕ 15-04-2026
ਚੰਡੀਗੜ੍ਹ, 14 ਅਪ੍ਰੈਲ (ਅਜਾਇਬ ਸਿੰਘ ਔਜਲਾ)- ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਡਾ. ਭੀਮਰਾਓ ਅੰਬੇਡਕਰ ਦੀ ਜਯੰਤੀ ਮੌਕੇ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਵਲੋਂ ਸੈਕਟਰ-39 ਸਥਿਤ ਪਾਰਟੀ ਦਫ਼ਤਰ ਵਿਚ ਇਕ ਸੁਚੱਜਾ ਅਤੇ ਜੋਸ਼ ਭਰਿਆ ਸਮਾਗਮ ਕਰਵਾਇਆ ਗਿਆ | ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੀ ਹਾਜ਼ਰੀ ਨੇ ਇਸ ਸਮਾਰੋਹ ਨੂੰ ਇਕ ਵੱਡੇ ਸ਼ਕਤੀ ਪ੍ਰਦਰਸ਼ਨ ਵਿਚ ਬਦਲ ਦਿੱਤਾ, ਜਿੱਥੇ ਸੰਵਿਧਾਨ ਦੀ ਰੱਖਿਆ ਅਤੇ ਸਮਾਜਿਕ ਨਿਆਂ ਲਈ ਇਕਜੁੱਟ ਹੋ ਕੇ ਸੰਕਲਪ ਲਿਆ ਗਿਆ | ਮੁੱਖ ਮਹਿਮਾਨ ਜਸਵੀਰ ਸਿੰਘ ਗੜ੍ਹੀ (ਚੇਅਰਮੈਨ, ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ) ਨੇ ਆਪਣੇ ਪ੍ਰਭਾਵਸ਼ਾਲੀ ਅਤੇ ਪ੍ਰੇਰਕ ਸੰਬੋਧਨ ਵਿਚ ਸਮਾਜਿਕ ਭੇਦਭਾਵ ਦੇ ਇਤਿਹਾਸ ਅਤੇ ਬਾਬਾ ਸਾਹਿਬ ਦੇ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਇਕ ਸਮਾਂ ਅਜਿਹਾ ਸੀ ਜਦੋਂ ਸਰਕਾਰੀ ਥਾਵਾਂ 'ਤੇ ''ਇੰਡੀਅਨਜ਼ ਅਤੇ ਕੁੱਤਿਆਂ ਦਾ ਪ੍ਰਵੇਸ਼ ਮਨਾਹੀ' ਵਰਗੇ ਅਪਮਾਨਜਨਕ ਬੋਰਡ ਲੱਗੇ ਹੁੰਦੇ ਸਨ ਅਤੇ ਸਮਾਜ ਦੇ ਵੱਡੇ ਵਰਗ ਨੂੰ ਮੰਦਰਾਂ ਅਤੇ ਖੂਹ ਤੱਕ ਵੀ ਜਾਣ ਤੋਂ ਰੋਕਿਆ ਜਾਂਦਾ ਸੀ | ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਬਿਨਾਂ ਕਿਸੇ ਹਥਿਆਰ ਦੇ, ਸਿਰਫ਼ ਆਪਣੀ ਸਿੱਖਿਆ, ਸੋਚ ਅਤੇ ਸੰਘਰਸ਼ ਦੇ ਬਲ 'ਤੇ ਇਨ੍ਹਾਂ ਅਨਿਆਇਕ ਪ੍ਰਣਾਲੀਆਂ ਨੂੰ ਤੋੜਿਆ ਅਤੇ ਕਰੋੜਾਂ ਲੋਕਾਂ ਨੂੰ ਇੱਜ਼ਤ ਨਾਲ ਜਿਊਣ ਦਾ ਹੱਕ ਦਿੱਤਾ |'' ਉਨ੍ਹਾਂ ਕਿਹਾ ਕਿ ਸੰਵਿਧਾਨ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦੇ ਖ਼ਿਲਾਫ਼ ਸਮਾਜ ਨੂੰ ਸਾਵਧਾਨ ਅਤੇ ਇਕਜੁੱਟ ਰਹਿਣਾ ਹੋਵੇਗਾ | ਇਸ ਸਮਾਗਮ ਰਾਹੀਂ ਪਾਰਟੀ ਨੇ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਆਪਣੀ ਮਜ਼ਬੂਤ ਪਹੁੰਚ ਅਤੇ ਵਧਦੇ ਜਨ ਆਧਾਰ ਦਾ ਸਪਸ਼ਟ ਸੰਦੇਸ਼ ਦਿੱਤਾ | ਇਹ ਸਮਾਰੋਹ ਦੇਸਰਾਜ ਸਾਨਾਵਰ (ਪ੍ਰਧਾਨ, ਅਨੁਸੂਚਿਤ ਜਾਤੀ ਵਿੰਗ) ਦੀ ਅਗਵਾਈ ਹੇਠ ਹੋਇਆ, ਜਿਨ੍ਹਾਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਵਰਕਰ ਅਤੇ ਸਮਰਥਕ ਸ਼ਾਮਲ ਹੋਏ | ਇਸ ਮੌਕੇ 'ਤੇ 'ਆਪ' ਚੰਡੀਗੜ੍ਹ ਦੇ ਪ੍ਰਧਾਨ ਵਿਜੈਪਾਲ ਸਿੰਘ ਅਤੇ ਓਮਕਾਰ ਸਿੰਘ ਅÏਲਖ ਨੇ ਕਿਹਾ ਕਿ Tਸਿੱਖਿਆ ਅਤੇ ਸਿਹਤ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੈU ਅਤੇ ਇਨ੍ਹਾਂ ਖੇਤਰਾਂ ਵਿਚ ਅਰਵਿੰਦ ਕੇਜਰੀਵਾਲ ਦੀਆਂ ਸਰਕਾਰਾਂ ਨੇ ਇਤਿਹਾਸਕ ਕੰਮ ਕੀਤੇ ਹਨ | ਇਸ ਸਮਾਗਮ ਵਿਚ ਪਾਰਟੀ ਦੀ ਏਕਤਾ ਅਤੇ ਸੰਗਠਨਾਤਮਕ ਮਜ਼ਬੂਤੀ ਸਾਫ਼ ਤੌਰ 'ਤੇ ਨਜ਼ਰ ਆਈ | ਇਸ ਮੌਕੇ 'ਤੇ ਹਰਦੀਪ ਬਟੇਰਲਾ, ਯੋਗੇਸ਼ ਢੀਂਗਰਾ (ਬੁਲਾਰਾ), ਕੁਲਦੀਪ ਟੀਟਾ (ਸਾਬਕਾ ਮੇਅਰ ਚੰਡੀਗੜ੍ਹ), ਵਿਕਰਾਂਤ ਏ ਤੰਵਰ (ਰਾਜ ਮੀਡੀਆ ਇੰਚਾਰਜ), ਪ੍ਰੇਮ ਗਰਗ (ਸਾਬਕਾ ਪ੍ਰਧਾਨ), ਅੰਜੂ ਕਤਿਆਲ (ਕੌਂਸਲਰ), ਮੀਨਾ ਸ਼ਰਮਾ, ਜਗਪਾਲ ਸਿੰਘ (ਪ੍ਰਧਾਨ, ਪਿੰਡ ਵਿੰਗ), ਲਲਿਤ ਮੋਹਨ, ਅਜੀਤ, ਸ਼ਿਸ਼ੁਪਾਲ ਅਤੇ ਤਰਸੇਮ ਮਿੱਤਲ ਸਮੇਤ ਕਈ ਸੀਨੀਅਰ ਆਗੂ, ਕੌਂਸਲਰ ਅਤੇ ਵਰਕਰ ਮੌਜੂਦ ਰਹੇ | ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ ਵਲੋਂ ਕੇਕ ਕੱਟ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਾਰੇ ਹਾਜ਼ਰੀਨ ਨੇ ਸੰਵਿਧਾਨ ਦੀ ਰੱਖਿਆ, ਸਮਾਨਤਾ ਅਤੇ ਸਮਾਜਿਕ ਨਿਆਂ ਲਈ ਲਗਾਤਾਰ ਸੰਘਰਸ਼ ਕਰਨ ਦਾ ਸੰਕਲਪ ਲਿਆ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਉਤਸ਼ਾਹ ਨਾਲ ਮਨਾਇਆ ਵਿਸਾਖੀ ਦਾ ਤਿਉਹਾਰ ਅਗਲੀ ਖ਼ਬਰ ਜ਼ਿਲ੍ਹਾ ਭਾਜਪਾ ਕਿਸਾਨ ਮੋਰਚੇ ਦੇ ਵਿਸਥਾਰ 'ਚ ਹਲਕਾ ਡੇਰਾਬੱਸੀ ਦੇ 3 ਆਗੂਆਂ ਨੂੰ ਮਿਲੀ ਜ਼ਿੰਮੇਵਾਰੀ <br/>
Ad Position 24