11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਵਿਧਾਨ ਸਭਾ ਹਲਕਾ ਖਰੜ 'ਚ ਜੋਸ਼ੀ ਦੇ ਜਨ ਅੰਦੋਲਨਾਂ ਅਤੇ ਜਨ ਸੇਵਾ ਨਾਲ ਭਾਜਪਾ ਦਾ ਵਧਿਆ ਸਮਰਥਨ <br/>

Ad Position 21
No active advertisement
ਅਜੀਤ ਡੈਸਕ 15-04-2026
ਖਰੜ, 14 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਅੱਜ ਸਥਾਨਕ ਦਰਪਣ ਸਿਟੀ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸੀਨੀਅਰ ਭਾਜਪਾ ਆਗੂ ਅਤੇ ਸੂਬਾਈ ਮੀਡੀਆ ਮੁਖੀ ਵਿਨੀਤ ਜੋਸ਼ੀ ਦੀ ਅਗਵਾਈ 'ਚ ਉੱਘੇ ਸਮਾਜ ਸੇਵੀ ਡਾ. ਜੇ. ਐੱਸ. ਮਾਨ ਸਮੇਤ ਸੈਂਕੜੇ ਨੌਜਵਾਨ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਮੰਡਲ ਨੰਬਰ-3 ਦੇ ਪ੍ਰਧਾਨ ਕੁਸ਼ ਰਾਣਾ ਨੇ ਪਾਰਟੀ ਦਾ ਰਿਵਾਇਟੀ ਪਟਕਾ ਪਹਿਨਾ ਕੇ ਨਵੇਂ ਮੈਂਬਰਾਂ ਦਾ ਭਾਜਪਾ ਅੰਦਰ ਸਵਾਗਤ ਕੀਤਾ | ਇਸ ਮੌਕੇ ਭਾਜਪਾ 'ਚ ਸ਼ਾਮਿਲ ਹੋਣ ਵਾਲਿਆਂ 'ਚ ਡਾ. ਜੇ. ਐੱਸ. ਮਾਨ ਸਮੇਤ ਗੁਰਦੀਪ ਸਿੰਘ ਬਿੱਲਾ, ਸਾਗਰ ਨਗਰ, ਪਨੂੰ ਬਦਾਲਾ, ਸਾਹਿਬ ਬਦਾਲਾ, ਸੰਦੀਪ ਸਿੰਘ, ਦੀਪ (ਨਵਾਂ ਸ਼ਹਿਰ), ਸੰਜੂ (ਨਵਾਂ ਸ਼ਹਿਰ), ਗੁਰਕਿ੍ਪਾਲ ਸਿੰਘ, ਗੌਰਵ ਕੁਮਾਰ, ਹਰਜਿੰਦਰ ਸਿੰਘ, ਪ੍ਰਦੀਪ ਚੋਲਟਾ, ਮੋਹਿਤ, ਵੰਸ਼ ਰਾਣਾ, ਗੈਰੀ ਖਾਨਪੁਰ, ਨਿਹਾਲ ਖਾਨਪੁਰ, ਹਰਵਿੰਦਰ ਸਿੰਘ, ਹਰਸ਼ਪ੍ਰੀਤ ਖਰੜ, ਸ਼ੈਰੀ ਤਲਵਾਰ, ਦੀਪਕ ਕੁਮਾਰ, ਤਰਸੇਮ ਸਿੰਘ ਅਤੇ ਅਮਨਦੀਪ ਸਿੰਘ ਆਦਿ ਸ਼ਾਮਿਲ ਸਨ, ਜਿਨ੍ਹਾਂ ਕਿਹਾ ਕਿ ਉਹ ਖਰੜ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਨੀਤ ਜੋਸ਼ੀ ਦੇ ਸਮਰਪਣ ਅਤੇ ਲਗਾਤਾਰ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਹੀ ਭਾਜਪਾ 'ਚ ਸ਼ਾਮਿਲ ਹੋਏ ਹਨ | ਉਨ੍ਹਾਂ ਦੱਸਿਆ ਕਿ ਜੋਸ਼ੀ ਵਲੋਂ ਚਲਾਏ ਗਏ ਲਗਾਤਾਰ ਅੰਦੋਲਨ ਕਾਰਨ ਪੰਜਾਬ ਸਰਕਾਰ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ ਸੀ ਅਤੇ ਈਕੋ-ਸੈਂਸੀਟਿਵ ਜੋਨ ਦੀ ਹੱਦ 3 ਕਿੱਲੋਮੀਟਰ ਤੋਂ ਘਟਾ ਕੇ 100 ਮੀਟਰ ਕਰਨੀ ਪਈ ਸੀ, ਜਿਸ ਨਾਲ ਨਵਾਂਗਰਾਓਾ ਤੇ ਕਾਂਸਲ 'ਚ ਹਜ਼ਾਰਾਂ ਘਰ ਟੁੱਟਣ ਤੋਂ ਬਚ ਗਏ ਸਨ | ਇਸ ਤੋਂ ਇਲਾਵਾ ਖਰੜ 'ਚ ਆਏ ਭਿਆਨਕ ਹੜ੍ਹਾਂ ਮੌਕੇ ਵੀ ਵਿਨੀਤ ਜੋਸ਼ੀ ਲੱਕ ਤੱਕ ਖੜ੍ਹੇ ਪਾਣੀ 'ਚ ਉਤਰ ਕੇ ਫਲੈਟਾਂ ਅਤੇ ਘਰਾਂ 'ਚ ਫਸੇ ਲੋਕਾਂ ਦੀ ਮਦਦ ਲਈ ਪਹੁੰਚੇ ਸਨ ਅਤੇ ਉਹ ਲਾਂਡਰਾਂ ਰੋਡ ਦਾ ਮਸਲਾ ਵੀ ਲਗਾਤਾਰ ਚੁੱਕਦੇ ਆ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਰਾਣਾ ਗਿੱਲ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਚੱਲ ਰਹੀ ਸੇਵਾ 'ਚ ਪਾਇਆ ਯੋਗਦਾਨ <br/> ਅਗਲੀ ਖ਼ਬਰ ਅਧਿਆਪਕਾਂ ਦੇ ਜ਼ਿਲ੍ਹੇ ਅੰਦਰ 'ਆਰਜ਼ੀ ਪ੍ਰਬੰਧ' ਕਰਨ ਦੇ ਅਧਿਕਾਰ ਦੇਣ ਸੰਬੰਧੀ ਜਾਰੀ ਪੱਤਰ ਨੂੰ ਵਾਪਸ ਲੈਣ ਦੀ ਮੰਗ
Ad Position 24