11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਚੰਡੀਗੜ੍ਹ ਪ੍ਰਸ਼ਾਸਨ 'ਚ ਵੱਡੇ ਪੱਧਰ 'ਤੇ ਤਬਾਦਲੇ ਅਮਿਤ ਕੁਮਾਰ ਵਧੀਕ ਸਕੱਤਰ ਦੇ ਤੌਰ 'ਤੇ ਸੰਭਾਲਣਗੇ ਤਾਲਮੇਲ, ਗ੍ਰਹਿ, ਪੋ੍ਰਟੋਕਾਲ ਵਰਗੇ ਅਹਿਮ ਵਿਭਾਗ

Ad Position 21
No active advertisement
ਅਜੀਤ ਡੈਸਕ 15-04-2026
ਚੰਡੀਗੜ੍ਹ, 14 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) –ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ ਪ੍ਰਸ਼ਾਸਨਿਕ ਢਾਂਚੇ ਵਿਚ ਵੱਡੇ ਪੱਧਰ 'ਤੇ ਤਬਾਦਲੇ ਅਤੇ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਗਈ ਹੈ | ਇਸ ਤਹਿਤ ਕਈ ਪੀ.ਸੀ.ਐਸ ਅਤੇ ਐਚ.ਸੀ.ਐਸ ਅਧਿਕਾਰੀਆਂ ਨੂੰ ਵੱਖ-ਵੱਖ ਵਿਭਾਗਾਂ ਦੀ ਕਮਾਨ ਸੌਂਪੀ ਗਈ ਹੈ, ਜਦਕਿ ਕੁਝ ਅਧਿਕਾਰੀਆਂ ਨੂੰ ਵਾਧੂ ਚਾਰਜ ਵੀ ਦਿੱਤੇ ਗਏ ਹਨ | ਇਸ ਕਦਮ ਨੂੰ ਪ੍ਰਸ਼ਾਸਨਿਕ ਕਾਰਗੁਜ਼ਾਰੀ 'ਚ ਸੁਧਾਰ ਅਤੇ ਵਿਭਾਗੀ ਕੰਮਕਾਜ ਨੂੰ ਹੋਰ ਚੁਸਤ ਬਣਾਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਪ੍ਰਸ਼ਾਸਨ ਵਲੋਂ ਜਾਰੀ ਸੂਚੀ ਤਹਿਤ ਅਖਿਲ ਕੁਮਾਰ (ਡੀ.ਏ.ਐਨ.ਆਈ.ਸੀ.ਐਸ) ਨੂੰ ਵਧੀਕ ਸਕੱਤਰ (ਸਥਾਪਨਾ) ਯੂ.ਟੀ. ਸਕੱਤਰੇਤ, ਵਧੀਕ ਸਕੱਤਰ ਹਾਊਸ ਅਲਾਟਮੈਂਟ ਕਮੇਟੀ, ਡਾਇਰੈਕਟਰ ਖੁਰਾਕ, ਸਪਲਾਈ ਅਤੇ ਖਪਤਕਾਰ ਮਾਮਲੇ, ਅਮਿਤ ਕੁਮਾਰ (ਡੀਏਐਨਆਈਸੀਐਸ) ਨੂੰ ਵਧੀਕ ਸਕੱਤਰ ਤਾਲਮੇਲ, ਗ੍ਰਹਿ, ਪ੍ਰੋਟੋਕੋਲ ਸਮੇਤ ਜੇਲ੍ਹਾਂ ਅਤੇ ਵਾਤਾਵਰਨ, ਜੰਗਲਾਤ, ਪਰਸੋਨਲ, ਤਕਨੀਕੀ ਸਿੱਖਿਆ, ਪ੍ਰਧੁਮਨ ਸਿੰਘ (ਐਚ.ਸੀ.ਐਸ) ਨੂੰ ਆਬਕਾਰੀ ਐਂਡ ਕਰ ਕਮਿਸ਼ਨਰ-ਕਮ-ਕਲੈਕਟਰ, ਡਾਇਰੈਕਟਰ ਉਦਯੋਗ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਸੰਯੁਕਤ ਸਕੱਤਰ ਉਦਯੋਗ, ਸਕੱਤਰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ), ਸਹਾਇਕ ਅਸਟੇਟ ਅਫ਼ਸਰ-3 ਵਜੋਂ ਨਿਯੁਕਤ ਕੀਤਾ ਗਿਆ ਹੈ, ਜਦਕਿ ਰਾਧਿਕਾ ਸਿੰਘ (ਐਚ.ਸੀ.ਐਸ) ਨੂੰ ਉਚੇਰੀ ਸਿੱਖਿਆ, ਸਮਾਜਿਕ ਭਲਾਈ, ਮੈਨੇਜਿੰਗ ਡਾਇਰੈਕਟਰ ਚੰਡੀਗੜ੍ਹ ਐਸ.ਸੀ, ਬੀ.ਸੀ, ਅਤੇ ਘੱਟ ਗਿਣਤੀ ਵਿੱਤੀ ਅਤੇ ਵਿਕਾਸ ਨਿਗਮ ਚੰਡੀਗੜ੍ਹ, ਮੈਨੇਜਿੰਗ ਡਾਇਰੈਕਟਰ ਚਾਈਲਡ ਐਂਡ ਵੂਮਨ ਡਿਵੈਲਪਮੈਂਟ ਨਿਗਮ, ਸਕੱਤਰ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਅਤੇ ਸੌਰਭ ਕੁਮਾਰ (ਪੀ.ਸੀ.ਐਸ) ਨੂੰ ਡਾਇਰੈਕਟਰ ਖੇਡਾਂ, ਸੰਯੁਕਤ ਸਕੱਤਰ ਆਬਕਾਰੀ ਤੇ ਕਰ, ਸੰਯੁਕਤ ਮੁੱਖ ਚੋਣ ਅਧਿਕਾਰੀ, ਡਾਇਰੈਕਟਰ ਆਯੁਸ਼, ਪ੍ਰੋਜੈਕਟ ਡਾਇਰੈਕਟਰ ਬੇਅੰਤ ਸਿੰਘ ਯਾਦਗਾਰ, ਸਕੱਤਰ ਚੰਡੀਗੜ੍ਹ ਹਾਊਸਿੰਗ ਬੋਰਡ, ਜਦਕਿ ਨਿਤੀਸ਼ ਸਿੰਗਲਾ (ਪੀ.ਸੀ.ਐਸ) ਨੂੰ ਡਾਇਰੈਕਟਰ ਸਕੂਲ ਸਿੱਖਿਆ, ਖੇਤਰੀ ਰੁਜ਼ਗਾਰ ਅਫ਼ਸਰ, ਸੰਯੁਕਤ ਸਕੱਤਰ ਰੁਜ਼ਗਾਰ, ਸੰਯੁਕਤ ਸਕੱਤਰ ਲੇਬਰ, ਪ੍ਰੋਜੈਕਟ ਡਾਇਰੈਕਟਰ ਐਜੂਸਿਟੀ, ਸਕੱਤਰ ਸਟੇਟ ਟਰਾਂਸਪੋਰਟ ਅਥਾਰਟੀ, ਡਾਇਰੈਕਟਰ ਸਾਇੰਸ ਐਂਡ ਟੈਕਨਾਲੋਜੀ ਐਂਡ ਰਿਨਿਊਏਬਲ ਐਨਰਜੀ ਅਤੇ ਸੀ.ਈ.ਓ. ਕ੍ਰੈਸਟ, ਅਵਿਕੇਸ਼ ਗੁਪਤਾ (ਪੀ.ਸੀ.ਐਸ) ਨੂੰ ਰਜਿਸਟ੍ਰੇਸ਼ਨ ਐਂਡ ਲਾਇਸੰਸਿੰਗ ਅਥਾਰਟੀ, ਡਾਇਰੈਕਟਰ ਟ੍ਰਾਂਸਪੋਰਟ-ਕਮ-ਡਵਿਜ਼ਨਲ ਮੈਨੇਜਰ ਸੀ.ਟੀ.ਯੂ, ਸੰਯੁਕਤ ਸਕੱਤਰ ਟਰਾਂਸਪੋਰਟ, ਸੰਯੁਕਤ ਸਕੱਤਰ ਅਸਟੇਟ, ਡਾਇਰੈਕਟਰ ਸੂਚਨਾ ਤੇ ਤਕਨੀਕ, ਸੰਯੁਕਤ ਸਕੱਤਰ ਸ਼ਹਿਰੀ ਯੋਜਨਾ ਅਤੇ ਸੰਯੁਕਤ ਸਕੱਤਰ, ਬਲਬੀਰ ਰਾਜ ਸਿੰਘ (ਪੀ.ਸੀ.ਐਸ) ਨੂੰ ਸੰਯੁਕਤ ਆਈ.ਜੀ. ਜੇਲ੍ਹਾਂ, ਸੁਪਰਡੈਂਟ ਮਾਡਲ ਜੇਲ੍ਹ ਅਤੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਇਸੇ ਤਰ੍ਹਾਂ ਪਲਿਕਾ ਅਰੋੜਾ (ਪੀ.ਸੀ.ਐਸ) ਨੂੰ ਡਾਇਰੈਕਟਰ ਤਕਨੀਕੀ ਸਿੱਖਿਆ, ਕੰਟਰੋਲਰ-ਕਮ-ਸੰਯੁਕਤ ਸਕੱਤਰ ਪਿ੍ੰਟਿੰਗ ਐਂਡ ਸਟੇਸ਼ਨਰੀ, ਸੰਯੁਕਤ ਸਕੱਤਰ ਕੋਆਪਰੇਸ਼ਨ, ਸੰਯੁਕਤ ਰਜਿਸਟਰਾਰ ਕੋਆਪਰੇਟਿਵ ਸੁਸਾਇਟੀਆਂ, ਮਿਸ਼ਨ ਡਾਇਰੈਕਟਰ ਸਕਿਲ ਡਿਵੈਲਪਮੈਂਟ ਅਤੇ ਸੰਯੁਕਤ ਡਾਇਰੈਕਟਰ (ਪ੍ਰਸ਼ਾਸ਼ਨ) ਜੀਐਮਸੀਐਚ, ਡਾ. ਇੰਦਰਜੀਤ (ਐਚ.ਸੀ.ਐਸ) ਨੂੰ ਨਗਰ ਨਿਗਮ ਚੰਡੀਗੜ੍ਹ 'ਚ ਸੰਯੁਕਤ ਕਮਿਸ਼ਨਰ ਅਤੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ, ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ, ਪਵਿਤਰ ਸਿੰਘ (ਪੀ.ਸੀ.ਐਸ) ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ (ਪੂਰਬੀ) ਅਤੇ ਸਹਾਇਕ ਅਸਟੇਟ ਅਫਸਰ-1 ਦੀ ਜ਼ਿੰਮੇਵਾਰੀ, ਜਦਕਿ ਨਵੀਨ (ਡੀਏਐਨਆਈਸੀਐਸ) ਨੂੰ ਡਾਇਰੈਕਟਰ ਖੇਤੀਬਾੜੀ, ਖੇਤੀਬਾੜੀ ਜਨਗਣਨਾ ਕਮਿਸ਼ਨਰ, ਡਾਇਰੈਕਟਰ ਪਸ਼ੂ ਪਾਲਣ ਅਤੇ ਮੱਛੀ ਪਾਲਣ, ਡਾਇਰੈਕਟਰ ਸੈਰ ਸਪਾਟਾ, ਡਾਇਰੈਕਟਰ ਸੱਭਿਆਚਾਰਕ ਮਾਮਲੇ ਅਤੇ ਚੀਫ਼ ਜਨਰਲ ਮੈਨੇਜਰ ਸਿਟਕੋ, ਖੁਸ਼ਪ੍ਰੀਤ ਕੌਰ (ਡੀਏਐਨਆਈਸੀਐਸ) ਨੂੰ ਸਹਾਇਕ ਅਸਟੇਟ ਅਫ਼ਸਰ–2, ਸਬ ਡਵੀਜ਼ਨਲ ਮੈਜਿਸਟ੍ਰੇਟ (ਕੇਂਦਰੀ), ਭੂਮੀ ਅਧਿਗ੍ਰਹਿਣ ਅਧਿਕਾਰੀ, ਪ੍ਰਸ਼ਾਸਕ ਮਾਰਕੀਟ ਕਮੇਟੀ ਅਤੇ ਰਾਜੀਵ ਤਿਵਾੜੀ ਡੀ.ਸੀ. ਐਫ ਐਂਡ ਏ ਨੂੰ ਡਾਇਰੈਕਟਰ, ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਮੈਂਬਰ ਸਕੱਤਰ, ਚੰਡੀਗੜ੍ਹ ਰਾਈਟ ਟੂ ਸਰਵਿਸ ਕਮਿਸ਼ਨ, ਖੇਤੀਬਾੜੀ ਜਨਗਣਨਾ ਅਧਿਕਾਰੀ, ਨੋਡਲ ਅਧਿਕਾਰੀ ਸਟੇਟ ਖੇਤੀਬਾੜੀ ਮਾਰਕੀਟਿੰਗ ਬੋਰਡ, ਸਹਾਇਕ ਸਕੱਤਰ, ਸਟੇਟ ਖੇਤੀਬਾੜੀ ਮਾਰਕੀਟਿੰਗ ਬੋਰਡ, ਸਹਾਇਕ ਸਕੱਤਰ (ਖੇਤੀਬਾੜੀ) ਦੇ ਨਾਲ ਨਾਲ ਡਾਇਰੈਕਟਰ, ਪ੍ਰਾਹੁਣਾਚਾਰੀ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਬਲੌਂਗੀ ਪੁਲਿਸ ਵਲੋਂ 10.40 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ 5 ਮਿੰਟਾਂ ਵਿਚ ਐਮ.ਐਸ.ਪੀ ਦੇਣ ਦਾ ਵਾਅਦਾ ਨਿਕਲਿਆ ਖੋਖਲਾ ਫ਼ਸਲ ਮੰਡੀਆਂ ਵਿਚ ਰੁਲ ਰਹੀ- ਐਸ.ਕੇ.ਐਮ (ਗੈਰ ਸਿਆਸੀ)
Ad Position 24