02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬਿਜਲੀ ਦੇ ਸ਼ਾਰਟ ਸਰਕਟ ਨਾਲ ਕਲਸੀ ਫ਼ਾਰਮ ਨੂੰ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 17-04-2026
ਕੁਰਾਲੀ, 16 ਅਪ੍ਰੈਲ (ਬਿੱਲਾ ਅਕਾਲਗੜ੍ਹੀਆ)-ਮੋਰਿੰਡਾ ਮਾਰਗ 'ਤੇ ਸਥਿਤ ਕਲਸੀ ਫਾਰਮ 'ਚ ਅੱਜ ਸਵੇਰੇ ਲਗਭਗ 10 ਵਜੇ ਦੇ ਕਰੀਬ ਪੈਲੇਸ ਦੇ ਉਪਰੋਂ ਨਿਕਲਦੀਆਂ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਭਿਆਨਕ ਅੱਗ ਵਿਚ ਲਗਭਗ ਇਕ ਕਰੋੜ ਰੁ. ਦਾ ਨੁਕਸਾਨ ਹੋ ਗਿਆ ਹੈ, ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਨ ਤੋਂ ਬਚਾਅ ਰਿਹਾ | ਇਹ ਅੱਗ ਇੰਨੀ ਭਿਆਨਕ ਸੀ ਕਿ ਅੱਗ ਨੇ ਤੇਜ਼ੀ ਨਾਲ ਪੈਲੇਸ ਦੇ ਪੂਰੇ ਅਗਲੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਦੇਖਦੇ ਹੀ ਦੇਖਦੇ ਮਿੰਟਾਂ ਸਕਿੰਟਾਂ ਵਿਚ ਹੀ ਕਲਸੀ ਫਾਰਮ ਦੇ ਬਾਹਰ ਇਕ ਕਿੱਲੇ ਦੇ ਕਰੀਬ ਦੇ ਫਾਰਮ 'ਤੇ ਪਿਆ ਸ਼ੈੱਡ ਅਤੇ ਉਸ ਵਿਚ ਲੱਗੀ ਮਹਿੰਗੇ ਭਾਅ ਦੀ ਸੀਲਿੰਗ ਡੈਕੋਰੇਸ਼ਨ, ਝੂਮਰ, ਮੇਜ਼ ਕੁਰਸੀਆਂ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ | ਅੱਗ ਦਾ ਦਿ੍ਸ਼ ਏਨਾ ਭਿਆਨਕ ਸੀ ਕਿ ਅਸਮਾਨ ਤੱਕ ਜਿੱਥੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ, ਉਥੇ ਕਈ ਘੰਟੇ ਧੂੰਏਾ ਦਾ ਗੁਬਾਰ ਵੀ ਅਸਮਾਨ 'ਤੇ ਚੜਿ੍ਹਆ ਰਿਹਾ | ਇਸ ਮੌਕੇ ਪੈਲੇਸ ਮਾਲਕ ਜਗਜੀਤ ਸਿੰਘ ਕਲਸੀ ਸਮੇਤ ਇਕੱਠੇ ਹੋਏ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਬਹੁਤ ਤੇਜ਼ ਹੋਣ ਕਾਰਨ ਉਹ ਇਸ 'ਤੇ ਕਾਬੂ ਨਹੀਂ ਪਾ ਸਕੇ | ਉਕਤ ਘਟਨਾ ਦੀ ਸੂਚਨਾ ਤੁਰੰਤ ਫਾਇਰ ਬਿ੍ਗੇਡ ਨੂੰ ਦਿੱਤੀ ਗਈ, ਪਰ ਜਦ ਤੱਕ ਟੀਮ ਮੌਕੇ 'ਤੇ ਪਹੁੰਚੀ, ਤਦ ਤੱਕ ਪੈਲਸ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਚੁੱਕਾ ਸੀ | ਅੱਗ ਦੀ ਖ਼ਬਰ ਫੈਲਦੇ ਹੀ ਬਿਜਲੀ ਬੋਰਡ ਦੇ ਅਧਿਕਾਰੀ ਕਾਨੂੰਨਗੋ ਅਤੇ ਪਟਵਾਰੀ ਤੇ ਕੁਰਾਲੀ ਪੁਲਿਸ ਦੇ ਸਿਟੀ ਇੰਚਾਰਜ ਪੁਲਿਸ ਨੇ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਅੱਗ ਲੱਗਣ ਦੇ ਕਾਰਨਾਂ ਦਾ ਮੁਆਇਨਾ ਕੀਤਾ | ਇਸ ਮੌਕੇ ਫਾਰਮ ਮਾਲਕ ਕਲਸੀ ਨੇ ਬਹੁਤ ਹੀ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਨਾਲ ਲੱਗੀ ਅੱਗ ਦੇ ਕਾਰਨ ਇਕ ਕਰੋੜ ਦੇ ਕਰੀਬ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ | ਇਸ ਮੌਕੇ ਉਥੇ ਹਾਜ਼ਰ ਬਿਜਲੀ ਬੋਰਡ ਦੇ ਐਸ. ਡੀ. ਓ. ਸਤਪ੍ਰੀਤ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ | ਦੱਸਣਯੋਗ ਹੈ ਕਿ ਪੈਲੇਸ ਦੇ ਬਿਲਕੁੱਲ ਨੇੜੇ ਕੁਝ ਮੀਟਰ ਦੀ ਦੂਰੀ 'ਤੇ ਆਤਿਸ਼ਬਾਜੀ ਦੇ ਕਈ ਗੋਦਾਮ ਤੇ ਵੱਡੀਆਂ ਦੁਕਾਨਾਂ ਹਨ, ਜੇਕਰ ਹਵਾ ਦਾ ਰੁਖ ਇਨ੍ਹਾਂ ਗੋਦਾਮਾਂ ਵੱਲ ਹੋ ਜਾਂਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ | ਸ਼ਹਿਰ ਵਾਸੀਆ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਘੱਟੋ ਘੱਟ ਦੋ ਗੱਡੀਆਂ ਫਾਇਰ ਬਿ੍ਗੇਡ ਦੀਆਂ ਮੁਹਈਆ ਕਰਵਾਈਆਂ ਜਾਣ | ਇਸ ਮੌਕੇ ਹਾਜ਼ਰ ਜਥੇਦਾਰ ਤੇਜਪਾਲ ਸਿੰਘ, ਰਣਜੀਤ ਸਿੰਘ ਕਾਕਾ, ਵਨੀਤ ਕਾਲੀਆ ਤੇ ਹੋਰ ਆਗੂਆਂ ਨੇ ਕਿਹਾ ਕਿ ਉਹ ਲੋਕ ਹਿੱਤ ਲਈ ਕੱਲ੍ਹ ਫਾਇਰ ਬਿ੍ਗੇਡ ਗੱਡੀਆਂ ਦੀ ਤਾਇਨਾਤੀ ਲਈ ਇਕ ਮੰਗ ਪੱਤਰ ਐਸ. ਡੀ. ਐਮ. ਨੂੰ ਮਿਲ ਕੇ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਸਾਹਨੇਵਾਲ ਵਲੋਂ ਅਨਾਜ ਮੰਡੀ ਜੰਡਿਆਲੀ, ਕਟਾਣੀ ਅਤੇ ਲੱਖੋਵਾਲ 'ਚ ਖ਼ਰੀਦ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਲਈ ਵਚਨਬੱਧ- ਚੀਮਾ <br/>
Ad Position 24