01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕੈਨੇਡਾ ਵਰਕ ਪਰਮਿਟ ਦੇ ਨਾਂਅ ’ ਤੇ 10 ਲੋਕਾਂ ਤੋਂ 1.34 ਕਰੋੜ ਰੁ . ਠੱਗੇ

ਐੱਸ. ਏ.

Ad Position 21
No active advertisement
ਅਜੀਤ ਡੈਸਕ 02-10-2026
ਐੱਸ. ਏ. ਐੱਸ. ਨਗਰ, 1 ਅਕਤੂਬਰ (ਕਪਿਲ ਵਧਵਾ)- ਕੈਨੇਡਾ ਵਰਕ ਪਰਮਿਟ ਦਿਵਾਉਣ ਦੇ ਨਾਂਅ ’ਤੇ 10 ਲੋਕਾਂ ਤੋਂ ਕੁੱਲ 1 ਕਰੋੜ 34 ਲੱਖ 31 ਹਜ਼ਾਰ 920 ਰੁ. ਲੈ ਕੇ ਨਿਰਧਾਰਤ ਸਮੇਂ ਅੰਦਰ ਵੀਜ਼ਾ ਨਾ ਲਗਵਾਉਣ ਦੇ ਮਾਮਲੇ ਵਿਚ ਮੁਹਾਲੀ ਪੁਲਿਸ ਨੇ ਰੁਦ੍ਰਾਕਸ਼ ਗਰੁੱਪ ਓਵਰਸੀਜ਼ ਸਲਿਊਸ਼ਨ ਦੇ ਮਾਲਕ ਰਾਕੇਸ਼ ਰੱਖੀ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਵੱਖ-ਵੱਖ ਸ਼ਿਕਾਇਤਕਰਤਾਵਾਂ ਨੇ ਦੋਸ਼ ਲਾਇਆ ਕਿ ਕੰਪਨੀ ਵਲੋਂ ਉਨ੍ਹਾਂ ਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜਣ ਦਾ ਭਰੋਸਾ ਦੇ ਕੇ ਵੱਖ-ਵੱਖ ਰਕਮਾਂ ਲਈਆਂ ਗਈਆਂ, ਪਰ ਕਈ ਮਾਮਲਿਆਂ ਵਿਚ ਵੀਜ਼ਾ ਨਹੀਂ ਲੱਗਿਆ ਅਤੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਡੀ. ਐੱਸ. ਪੀ. ਸਿਟੀ-1 ਦੀ ਜਾਂਚ ਰਿਪੋਰਟ ਵਿਚ 10 ਸ਼ਿਕਾਇਤਾਂ ਅਤੇ ਉਪਲੱਬਧ ਰਿਕਾਰਡ ਦੀ ਜਾਂਚ ਤੋਂ ਬਾਅਦ ਕੁੱਲ ਰਕਮ 1.34 ਕਰੋੜ ਰੁ. ਤੋਂ ਵੱਧ ਦੱਸੀ ਗਈ। ਰਿਪੋਰਟ ਦੇ ਆਧਾਰ ’ਤੇ ਆਈ.ਪੀ.ਸੀ. ਦੀਆਂ ਧਾਰਾਵਾਂ 406, 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ, ਜਿਸ ਨੂੰ ਐੱਸ.ਆਈ.ਟੀ. ਚੇਅਰਮੈਨ ਡੀ.ਆਈ.ਜੀ. ਕਰਾਈਮ-2 ਵਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪਹਿਲਾਂ ਤੋਂ ਜੇਲ੍ਹ ਵਿਚ ਬੰਦ ਹੈ ਮੁਲਜ਼ਮ ਪੁਲਿਸ ਰਿਪੋਰਟ ਅਨੁਸਾਰ ਰਾਕੇਸ਼ ਰੱਖੀ ਵਿਰੁੱਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਉਹ ਨਾਭਾ ਜੇਲ੍ਹ ਵਿਚ ਬੰਦ ਹੈ। ਪੁਲਿਸ ਵਲੋਂ ਹੁਣ ਬੈਂਕ ਰਿਕਾਰਡ, ਕੰਪਨੀ ਦੇ ਦਸਤਾਵੇਜ਼ ਅਤੇ ਸ਼ਿਕਾਇਤਕਰਤਾਵਾਂ ਤੋਂ ਲਈ ਗਈ ਰਕਮ ਸੰਬੰਧੀ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਜੇ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਖਰੜ ਦੀ ਅਨਾਜ ਮੰਡੀ ਵਿਖੇ ਹਲਕਾ ਇੰਚਾਰਜ ਗੋਲਡੀ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਕਿਹਾ, ਕੇਂਦਰ ਸਰਕਾਰ ਕਿਸਾਨਾਂ... ਅਗਲੀ ਖ਼ਬਰ ਘੜੂੰਆਂ ਵਿਖੇ ਵਿਧਾਇਕ ਡਾ . ਚੰਨੀ ਨੇ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਵੰਡੇ ਕਾਰਡ
Ad Position 24