05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਲਾਪਤਾ ਹੋਈ ਬੱਚੀ ਨੂੰ ਕੁਝ ਹੀ ਘੰਟਿਆਂ 'ਚ ਲੱਭ ਕੇ ਕੀਤਾ ਮਾਪਿਆਂ ਹਵਾਲੇ <br/>

Ad Position 21
repet_subhas-goyals [Copy P29]
ਗੁੰਮਸ਼ੁਦਾ ਬੱਚੀ ਨੂੰ ਲੱਭ ਕੇ ਉਸ ਦੇ ਮਾਪਿਆਂ ਹਵਾਲੇ ਕਰਦੇ ਹੋਏ ਪੁਲਿਸ ਅਧਿਕਾਰੀ | <br/> 19-04-2026
ਐੱਸ. ਏ. ਐੱਸ. ਨਗਰ, 18 ਅਪ੍ਰੈਲ (ਕਪਿਲ ਵਧਵਾ)–ਮੁਹਾਲੀ ਦੇ ਫੇਜ਼-10 ਸਥਿਤ ਸਰਕਾਰੀ ਮਿਡਲ ਸਕੂਲ ਤੋਂ ਬੁੱਧਵਾਰ ਨੂੰ ਇਕ 5 ਸਾਲਾ ਬੱਚੀ ਦੇ ਅਚਾਨਕ ਲਾਪਤਾ ਹੋ ਜਾਣ ਕਾਰਨ ਪਰਿਵਾਰ ਅਤੇ ਸਕੂਲ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਸੀ | ਜਾਣਕਾਰੀ ਅਨੁਸਾਰ ਬੱਚੀ ਹਿਨਾ, ਜੋ ਕਿ ਫੇਜ਼-11 ਇਲਾਕੇ ਦੇ ਇਕ ਆਟੋ ਚਾਲਕ ਠਾਕੁਰ ਦੀ ਬੇਟੀ ਹੈ, ਸਵੇਰੇ ਸਕੂਲ ਵਿਖੇ ਪੜ੍ਹਨ ਲਈ ਗਈ ਸੀ, ਪਰ ਛੁੱਟੀ ਸਮੇਂ ਉਹ ਅਚਾਨਕ ਲਾਪਤਾ ਹੋ ਗਈ ਸੀ | ਇਸ ਉਪਰੰਤ ਬੱਚੀ ਦੇ ਪਿਤਾ ਵਲੋਂ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਥਾਣਾ ਫੇਜ਼-11 ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕੁਝ ਹੀ ਘੰਟਿਆਂ ਬਾਅਦ ਬੱਚੀ ਨੂੰ ਸੁਰੱਖਿਅਤ ਬਾਰਮਦ ਕਰ ਲਿਆ ਗਿਆ | ਅਸਲ 'ਚ ਬੱਚੀ ਉਕਤ ਸਕੂਲ ਦੇ ਪਿਛਲੇ ਪਾਸੇ ਲੱਗਦੀਆਂ ਕੋਠੀਆਂ ਵੱਲ ਚਲੀ ਗਈ ਸੀ, ਜਿਸ ਨੂੰ ਰੋਂਦਿਆਂ ਦੇਖ ਇਕ ਪਤੀ-ਪਤਨੀ ਆਪਣੇ ਘਰ ਲੈ ਗਏ | ਹਾਲਾਂਕਿ ਇਸੇ ਦੌਰਾਨ ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਬੱਚੀ ਨੂੰ ਟ੍ਰੇਸ ਕਰ ਲਿਆ ਸੀ | ਬੱਚੀ ਦੇ ਮਿਲਣ ਤੋਂ ਬਾਅਦ ਹਿਨਾ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਅਤੇ ਉਕਤ ਪਤੀ-ਪਤਨੀ ਸਮੇਤ ਪੁਲਿਸ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਵਲੋਂ ਵਿਦਿਆਰਥੀਆਂ ਲਈ ਈ-ਸਨਦ ਪੋਰਟਲ ਦੀ ਸ਼ੁਰੂਆਤ <br/> ਅਗਲੀ ਖ਼ਬਰ ਮੁਹਾਲੀ 'ਚ ਜਲਦ ਖ਼ਤਮ ਹੋਵੇਗੀ ਕੂੜੇ ਦੀ ਸਮੱਸਿਆ- ਡਾ. ਆਹਲੂਵਾਲੀਆ ਫੇਜ਼-5 ਦੇ ਆਰ. ਐਮ. ਸੀ. ਸੈਂਟਰ ਦਾ ਦੌਰਾ ਕਰਕੇ ਹ...
Ad Position 24