05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਵਲੋਂ ਵਿਦਿਆਰਥੀਆਂ ਲਈ ਈ-ਸਨਦ ਪੋਰਟਲ ਦੀ ਸ਼ੁਰੂਆਤ <br/>

Ad Position 21
repet_subhas-goyals [Copy P29]
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਵਿਦਿਆਰਥੀਆਂ ਲਈ ਈ-ਸਨਦ ਪੋਰਟਲ ਦੀ ਕੀਤੀ ਸ਼ੁਰੂਆਤ ਕਰਨ ਤੋਂ ਬਾਅਦ ਜਾਣਕਾਰੀ ਸਾਂਝੀ ਕਰਦੇ ਹੋਏ, ਨਾਲ ਹੋਰ ਪਤਵੰਤੇ | ਤਸਵੀਰ : ਗੁਰਿੰਦਰ ਸਿੰਘ <br/> 19-04-2026
ਚੰਡੀਗੜ੍ਹ, 18 ਅਪ੍ਰੈਲ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਲਈ ਡਿਜੀਟਲ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਵਿਦੇਸ਼ਾਂ ਵਿਚ ਜਾਣ ਦੇ ਮੌਕਿਆਂ ਦੀ ਭਾਲ ਕਰਨ ਵਾਲਿਆਂ ਦੀ ਸਹਾਇਤਾ ਲਈ ਇਕ ਵੱਡਾ ਕਦਮ ਚੁੱਕਦੇ ਹੋਏ ਪੀ.ਯੂ ਚੰਡੀਗੜ੍ਹ ਨੇ ਅੱਜ ਈ-ਸਨਦ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਗਈ | ਜੋ ਕਿ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਦੇ ਤਾਲਮੇਲ ਵਿਚ ਵਿਦੇਸ਼ ਮੰਤਰਾਲੇ ਦੀ ਇਕ ਪਹਿਲ ਨਾਲ ਜਾਰੀ ਕੀਤਾ ਗਿਆ | ਉੱਚ ਸਿੱਖਿਆ, ਰੁਜ਼ਗਾਰ ਜਾਂ ਵਿਦੇਸ਼ਾਂ 'ਚ ਪ੍ਰਵਾਸ ਲਈ ਅਰਜ਼ੀ ਦੇਣ ਲਈ ਪੀ.ਯੂ ਦੇ ਵਿਦਿਆਰਥੀਆਂ ਨੂੰ ਹੁਣ ਪੂਰੀ ਤਰ੍ਹਾਂ ਡਿਜੀਟਾਈਜ਼ਡ ਵਰਕਫਲੋ ਦਾ ਲਾਭ ਮਿਲੇਗਾ | ਕਿਉਂਕਿ ਇਹ ਵਿਦੇਸ਼ਾਂ ਵਿਚ ਵਰਤੋਂ ਲਈ ਦਸਤਾਵੇਜ਼ਾਂ ਦੀ ਆਨਲਾਈਨ ਤਸਦੀਕ ਦੀ ਸਹੂਲਤ ਦੇਵੇਗਾ | ਇਸ ਸਮਾਗਮ ਦੀ ਪ੍ਰਧਾਨਗੀ ਪੀ.ਯੂ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਕੀਤੀ | ਇਸ ਮੌਕੇ ਬੋਲਦਿਆਂ ਪ੍ਰੋ. ਰੇਨੰੂ ਵਿਗ ਨੇ ਕਿਹਾ ਕਿ ਇਹ ਏਕੀਕਰਨ ਵਿਦਿਆਰਥੀ-ਕੇਂਦਿ੍ਤ ਸੇਵਾਵਾਂ ਲਈ ਤਕਨਾਲੋਜੀ ਦਾ ਲਾਭ ਉਠਾਉਣ ਵੱਲ ਇਕ ਹੋਰ ਕਦਮ ਹੈ | ਪ੍ਰੀਖਿਆ ਕੰਟਰੋਲਰ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ ਈ-ਸਨਦ ਪੋਰਟਲ 'ਤੇ ਰਜਿਸਟਰੇਸ਼ਨ, ਦਸਤਾਵੇਜ਼ ਜਮ੍ਹਾਂ ਕਰਾਉਣ ਅਤੇ ਅਰਜ਼ੀਆਂ ਲਈ ਇਕ ਸਮਰਪਿਤ ਸਹੂਲਤ ਵਿਧੀ ਸਥਾਪਤ ਕੀਤੀ ਜਾਵੇਗੀ | ਇਹ ਪਹਿਲਕਦਮੀ ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਵਿਜ਼ਨ ਨਾਲ ਜੁੜੀ ਹੋਈ ਹੈ | ਜੋ ਜਨਤਕ ਸੇਵਾ ਪ੍ਰਦਾਨ ਕਰਨ ਵਿਚ ਆਸਾਨੀ, ਪਾਰਦਰਸ਼ਤਾ ਅਤੇ ਕੁਸ਼ਲਤਾ 'ਤੇ ਜ਼ੋਰ ਦਿੰਦੀ ਹੈ | ਇਸ ਸਮਾਗਮ ਵਿਚ ਡਾ. ਵਿਨੀਤ ਪੂਨੀਆ, ਸਿਸਟਮ ਐਡਮਿਨਿਸਟਰੇਟਰ ਮਮਤਾ ਗੁਪਤਾ, ਵਿਵੇਕ ਵਰਮਾ ਡਿਪਟੀ ਡਾਇਰੈਕਟਰ ਜਨਰਲ, ਕੀਰਤੀ ਮਹਾਜਨ ਡਾਇਰੈਕਟਰ ਆਈ.ਟੀ, ਸੰਜੀਵ ਕੁਮਾਰ ਡਾਇਰੈਕਟਰ ਆਈ.ਟੀ ਨੈਸ਼ਨਲ ਅਤੇ ਡਾ. ਧਰਮਿੰਦਰ ਸਿੰਘ ਸਟੇਟ ਨੋਡਲ ਅਫਸਰ ਉੱਚ ਸਿੱਖਿਆ ਪੰਜਾਬ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਫ਼ਦ ਐਸ. ਡੀ. ਐਮ. ਨੂੰ ਮਿਲਿਆ <br/> ਅਗਲੀ ਖ਼ਬਰ ਲਾਪਤਾ ਹੋਈ ਬੱਚੀ ਨੂੰ ਕੁਝ ਹੀ ਘੰਟਿਆਂ 'ਚ ਲੱਭ ਕੇ ਕੀਤਾ ਮਾਪਿਆਂ ਹਵਾਲੇ <br/>
Ad Position 24