19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੀ.ਜੀ.ਆਈ. 'ਚ ਨਿਊਰੋਲੋਜੀ ਅਤੇ ਨਿਊਰੋਸਰਜਰੀ ਵਿਭਾਗਾਂ ਦੀ ਓ.ਪੀ.ਡੀ. ਦਾ ਡਰਾਈ ਰਨ ਰਿਹਾ ਕਾਮਯਾਬ <br/>

Ad Position 21
No active advertisement
ਅਜੀਤ ਡੈਸਕ 21-04-2026
ਚੰਡੀਗੜ੍ਹ, 20 ਅਪ੍ਰੈਲ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਨੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਵਿਖੇ ਨਿਊਰੋਲੋਜੀ ਅਤੇ ਨਿਊਰੋਸਰਜਰੀ ਵਿਭਾਗਾਂ ਨੇ ਓ.ਪੀ.ਡੀ ਦਾ ਸਫਲਤਾਪੂਰਵਕ ਡਰਾਈ ਰਨ ਕੀਤਾ ਗਿਆ | ਜਿਸ ਦਾ 30 ਅਪ੍ਰੈਲ ਨੂੰ ਰਸਮੀ ਉਦਘਾਟਨ ਕੀਤਾ ਜਾਵੇਗਾ | ਇਸ ਡਰਾਈ ਰਨ ਵਿਚ ਕੁੱਲ 581 ਮਰੀਜ਼ਾਂ ਦੀ ਰਜਿਸਟਰੇਸ਼ਨ ਕੀਤੀ ਗਈ | ਜਿਸ 'ਚ 181 ਨਵੇਂ ਮਰੀਜ਼ ਅਤੇ 400 ਪੁਰਾਣੇ ਮਰੀਜ਼ ਮਿਲ ਕੇ ਇਕ ਸੁਚਾਰੂ ਤਬਦੀਲੀ ਅਤੇ ਮਰੀਜ਼ਾਂ ਦੀ ਮਜ਼ਬੂਤ ਪ੍ਰਤੀਕਿਰਿਆ ਨੂੰ ਦਰਸਾਉਂਦੇ ਸਨ | ਇਸ ਪਹਿਲਕਦਮੀ ਨੂੰ ਇੱਕ ਅਗਾਂਹਵਧੂ ਕਦਮ ਦੱਸਦਿਆਂ ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਸਫਲ ਡਰਾਈ ਰਨ ਇੱਕ ਸੱਚਮੁੱਚ ਏਕੀਕਿ੍ਤ, ਮਰੀਜ਼-ਕੇਂਦਿ੍ਤ ਨਿਊਰੋਸਾਇੰਸ ਸਹੂਲਤ ਬਣਾਉਣ ਵੱਲ ਪੀ.ਜੀ.ਆਈ ਦੀ ਯਾਤਰਾ ਵਿਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ | ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਮਰੀਜ਼ਾਂ ਨੂੰ ਪਹਿਲੇ ਦਿਨ ਤੋਂ ਹੀ ਸਹਿਜ, ਕੁਸ਼ਲ ਅਤੇ ਉੱਚ-ਗੁਣਵੱਤਾ ਵਾਲੀ ਦੇਖਭਾਲ ਮਿਲੇ | ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੰਕਜ ਰਾਏ ਨੇ ਕਿਹਾ ਕਿ ਅੱਜ ਦੇ ਡਰਾਈ ਰਨ ਨੇ ਕੀਮਤੀ ਸੰਚਾਲਨ ਸੂਝ ਪ੍ਰਦਾਨ ਕੀਤੀ ਹੈ | ਮਰੀਜ਼ਾਂ ਦੀ ਆਵਾਜਾਈ ਅਤੇ ਪਹੁੰਚਯੋਗਤਾ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ, ਵਿਸ਼ੇਸ਼ ਪਾਰਕਿੰਗ ਪ੍ਰਬੰਧਾਂ ਅਤੇ ਸਮਰਪਿਤ ਰੂਟਾਂ 'ਤੇ ਕੰਮ ਕੀਤਾ ਜਾ ਰਿਹਾ ਹੈ | ਓ.ਪੀ.ਡੀ ਦੇ ਸਮਾਂ-ਸਾਰਣੀ ਅਤੇ ਸਮੇਂ ਵਿਚ ਕੋਈ ਬਦਲਾਅ ਨਹੀਂ ਹੈ | ਨਿਊਰੋਲੋਜੀ ਓ.ਪੀ.ਡੀ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਜਾਰੀ ਰਹਿਣਗੀਆਂ | ਵੀਰਵਾਰ (ਸਵੇਰੇ 11:30 ਵਜੇ ਤੋਂ ਦੁਪਹਿਰ 1:00 ਵਜੇ ਤੱਕ) ਇੱਕ ਵਿਸ਼ੇਸ਼ ਕਲੀਨਿਕ ਦੇ ਨਾਲ, ਜਦੋਂ ਕਿ ਨਿਊਰੋਸਰਜਰੀ ਓ.ਪੀ.ਡੀ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਕੰਮ ਕਰਨਗੀਆਂ, ਆਮ ਓ.ਪੀ.ਡੀ ਸਮਾਂ ਸਵੇਰੇ 8:00 ਵਜੇ ਤੋਂ ਸਵੇਰੇ 11:00 ਵਜੇ ਤੱਕ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਜੀ.ਐਮ.ਸੀ.ਐਚ-32 ਦੇ ਸੰਯੁਕਤ ਡਾਇਰਕੈਟਰ ਦਾ ਅਹੁਦਾ ਪਾਲਿਕਾ ਅਰੋੜਾ ਨੇ ਸੰਭਾਲਿਆ ਅਗਲੀ ਖ਼ਬਰ ਰਾਜ ਸਭਾ ਮੈਂਬਰ ਸੰਧੂ ਅਤੇ ਗੁਰਦਰਸ਼ਨ ਸਿੰਘ ਸੈਣੀ ਵਲੋਂ ਡੇਰਾਬੱਸੀ ਦੀਆਂ ਮੰਡੀਆਂ ਦਾ ਦੌਰਾ <br/>
Ad Position 24