ਚੰਡੀਗੜ੍ਹ, 20 ਅਪ੍ਰੈਲ (ਮਾਰਕੰਡਾ)-ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਸੰਯੁਕਤ ਡਾਇਰੈਕਟਰ ਦਾ ਅਹੁਦਾ ਪਾਲਿਕਾ ਅਰੋੜਾ ਨੇ ਸੰਭਾਲਿਆ | ਜਿਨ੍ਹਾਂ ਦਾ ਸਵਾਗਤ ਜੀ.ਐਮ.ਸੀ.ਐਚ-32 ਕੰਟਰੈਕਟ ਸੁਰੱਖਿਆ ਕਰਮਚਾਰੀ ਯੂਨੀਅਨ ਨੇ ਕੀਤਾ | ਜਿਨ੍ਹਾਂ ਨਾਲ ਪ੍ਰਧਾਨ ਜਗਜੀਤ ਸਿੰਘ, ਜਨਰਲ ਸਕੱਤਰ ਤਾਲਿਬ ਹੁਸੈਨ, ਸੀਨੀਅਰ ਉਪ-ਪ੍ਰਧਾਨ ਸੁਰੇਂਦਰ ਸਿੰਘ, ਉਪ-ਪ੍ਰਧਾਨ ਭੁਪੇਂਦਰ ਸਿੰਘ ਅਤੇ ਕਮੇਟੀ ਮੈਂਬਰ ਸੁਸ਼ੀਲ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ | ਯੂਨੀਅਨ ਦੇ ਅਧਿਕਾਰੀਆਂ ਨੇ ਉਮੀਦ ਪ੍ਰਗਟਾਈ ਕਿ ਪਾਲਿਕਾ ਅਰੋੜਾ ਦੀ ਅਗਵਾਈ ਹੇਠ ਹਸਪਤਾਲ ਦੇ ਕਰਮਚਾਰੀਆਂ ਦੇ ਹਿੱਤਾਂ, ਭਲਾਈ ਅਤੇ ਅਧਿਕਾਰਾਂ ਨੂੰ ਨਵੀਂ ਤਾਕਤ ਮਿਲੇਗੀ ਅਤੇ ਇੱਕ ਬਿਹਤਰ ਕਾਰਜ ਸਥਾਨ ਵਾਲਾ ਮਾਹੌਲ ਬਣਾਇਆ ਜਾਵੇਗਾ | ਕਰਮਚਾਰੀਆਂ ਨੂੰ ਨਵ-ਨਿਯੁਕਤ ਸੰਯੁਕਤ ਡਾਇਰੈਕਟਰ ਤੋਂ ਬਹੁਤ ਉਮੀਦਾਂ ਹਨ |