19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਚੰਡੀਗੜ੍ਹ ਪੁਲਿਸ ਹੋਈ ਹੋਰ ਮਜ਼ਬੂਤ, ਸੜਕਾਂ 'ਤੇ ਵਧੇਗੀ ਚੌਕਸੀ <br/>

Ad Position 21
No active advertisement
ਅਜੀਤ ਡੈਸਕ 21-04-2026
ਚੰਡੀਗੜ੍ਹ, 20 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ 'ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਅਹਿਮ ਕਦਮ ਚੁਕਦਿਆਂ ਯੂ.ਟੀ. ਪ੍ਰਸ਼ਾਸਨ ਵਲੋਂ ਪੁਲਿਸ ਬਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਪ੍ਰਕਿਰਿਆ ਜਾਰੀ ਹੈ | 55 ਨਵੇਂ ਵਾਹਨਾਂ ਦੀ ਸ਼ਮੂਲੀਅਤ ਨਾਲ ਨਾ ਸਿਰਫ਼ ਪੁਲਿਸ ਦੀ ਮੌਜੂਦਗੀ ਸੜਕਾਂ 'ਤੇ ਵਧੇਗੀ, ਸਗੋਂ ਅਪਰਾਧਾਂ 'ਤੇ ਤੁਰੰਤ ਕਾਬੂ ਪਾਉਣ ਵਿਚ ਵੀ ਸਹਾਇਤਾ ਮਿਲੇਗੀ | ਖਾਸ ਤੌਰ 'ਤੇ ਸ਼ਹਿਰ ਦੇ ਭੀੜਭਾੜ ਵਾਲੇ ਇਲਾਕਿਆਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਪੈਟਰੋਲਿੰਗ ਹੋਰ ਪ੍ਰਭਾਵਸ਼ਾਲੀ ਬਣੇਗੀ | ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਵਲੋਂ ਸੈਕਟਰ 9 ਸਥਿਤ ਯੂ.ਟੀ. ਪੁਲਿਸ ਹੈਡਕੁਆਰਟਰ ਤੋਂ ਚੰਡੀਗੜ੍ਹ ਪੁਲਿਸ ਦੇ 55 ਨਵੇਂ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ 'ਤੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਚੰਡੀਗੜ੍ਹ ਪੁਲਿਸ ਦੇ ਆਈ.ਜੀ ਪੁਸ਼ਪੇਂਦਰ ਕੁਮਾਰ, ਡੀ.ਆਈ.ਜੀ. ਰਾਜੀਵ ਰੰਜ਼ਨ ਸਿੰਘ, ਐਸ.ਐਸ.ਪੀ. ਕੰਵਰਦੀਪ ਕੌਰ ਅਤੇ ਐਸ.ਐਸ.ਪੀ. (ਸੁਰੱਖਿਆ ਅਤੇ ਟ੍ਰੈਫਿਕ) ਸੁਮੇਰ ਪ੍ਰਤਾਪ ਸਿੰਘ ਸਮੇਤ ਕਈ ਹੋਰ ਵੀ ਅਧਿਕਾਰੀ ਸ਼ਾਮਲ ਰਹੇ |'ਸੜਕਾਂ ਦੇ ਰਖਵਾਲੇ' ਮੁਹਿੰਮ ਤਹਿਤ ਸ਼ਾਮਲ ਕੀਤੀਆਂ ਗਈਆਂ ਮੋਟਰਸਾਈਕਲਾਂ ਅਤੇ ਸਕੂਟਰ ਟ੍ਰੈਫਿਕ ਪ੍ਰਬੰਧਨ ਅਤੇ ਛੋਟੇ-ਮੋਟੇ ਅਪਰਾਧਾਂ 'ਤੇ ਤੁਰੰਤ ਕਾਰਵਾਈ ਲਈ ਕਾਫ਼ੀ ਲਾਭਦਾਇਕ ਸਾਬਤ ਹੋਣਗੇ | ਇਨ੍ਹਾਂ ਦੇ ਨਾਲ ਹੀ ਜੇਲ੍ਹ ਵੈਨਾਂ ਅਤੇ ਰਿਕਵਰੀ ਵਾਹਨਾਂ ਦੀ ਉਪਲਬਧਤਾ ਨਾਲ ਕੈਦੀਆਂ ਦੀ ਸੁਰੱਖਿਅਤ ਆਵਾਜਾਈ ਅਤੇ ਹਾਦਸਿਆਂ ਜਾਂ ਖ਼ਰਾਬ ਵਾਹਨਾਂ ਦੀ ਤੁਰੰਤ ਹਟਾਉਣ ਦੀ ਸਮਰੱਥਾ ਵੀ ਵਧੇਗੀ | ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਮੁਤਾਬਕ, ਨਵੇਂ ਵਾਹਨਾਂ ਵਿਚ ਆਧੁਨਿਕ ਸੁਰੱਖਿਆ ਅਤੇ ਸੰਚਾਰ ਪ੍ਰਣਾਲੀਆਂ ਲਗਾਈਆਂ ਗਈਆਂ ਹਨ, ਜਿਸ ਨਾਲ ਕੰਟਰੋਲ ਰੂਮ ਨਾਲ ਰੀਅਲ-ਟਾਈਮ ਸੰਪਰਕ ਬਣਿਆ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਅਦਾਲਤਾਂ 'ਚ ਸੁਰੱਖਿਆ ਵਧਾਉਣ ਦੀ ਮੰਗ <br/> ਅਗਲੀ ਖ਼ਬਰ ਜੀ.ਐਮ.ਸੀ.ਐਚ-32 ਦੇ ਸੰਯੁਕਤ ਡਾਇਰਕੈਟਰ ਦਾ ਅਹੁਦਾ ਪਾਲਿਕਾ ਅਰੋੜਾ ਨੇ ਸੰਭਾਲਿਆ
Ad Position 24