ਚੰਡੀਗੜ੍ਹ,21 ਅਪ੍ਰੈਲ (ਮਾਰਕੰਡਾ)- ਜੇ.ਈ.ਈ ਮੇਨਜ਼ 2026 ਦੇ ਨਤੀਜਿਆਂ ਵਿਚੋਂ 'ਐਲਨ' ਕਰੀਅਰ ਇੰਸਟੀਚਿਊਟ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਦੇ ਕਲਾਸ-ਰੂਮ ਵਿਦਿਆਰਥੀ ਅੰਸ਼ਵੀਰ ਸਿੰਘ ਧਾਲੀਵਾਲ ਨੇ ਏ.ਆਈ.ਆਰ-63, ਭਰਤ ਬੰਸਲ ਨੇ ਏ.ਆਈ.ਆਰ 78 ਦੇ ਨਾਲ ਪੂਰੇ ਪੰਜਾਬ ਵਿਚ ਟਾਪ ਕੀਤਾ ਹੈ | ਇਸਦੇ ਨਾਲ ਹੀ ਇਸ਼ਾਨ ਮਿੱਤਲ ਨੇ ਏ.ਆਈ.ਆਰ 154 ਅਤੇ ਅਤੀਕਸ਼ ਜੈਨ ਨੇ ਏ.ਆਈ.ਆਰ 186 ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਚੰਡੀਗੜ੍ਹ ਦਾ ਪੂਰੇ ਦੇਸ਼ ਵਿਚ ਨਾਮ ਰੌਸ਼ਨ ਕੀਤਾ | ਚੰਡੀਗੜ੍ਹ ਦੇ 2 ਵਿਦਿਆਰਥੀਆਂ ਨੇ ਟਾਪ 100 ਵਿਚ ਆਲ ਇੰਡੀਆ ਰੈਂਕ ਹਾਸਿਲ ਕੀਤੇ ਹਨ | 8 ਵਿਦਿਆਰਥੀਆਂ ਨੇ ਟਾਪ 500 ਵਿਚ ਅਤੇ 18 ਵਿਦਿਆਰਥੀਆਂ ਨੇ ਟਾਪ 1000 ਵਿਚ ਆਲ ਇੰਡੀਆ ਰੈਂਕ ਹਾਸਿਲ ਕੀਤੇ ਹਨ | ਅੰਸ਼ਵੀਰ ਸਿੰਘ ਧਾਲੀਵਾਲ ਨੇ ਜੇ.ਈ.ਈ ਮੇਨਜ਼ ਸੈਸ਼ਨ 1 ਵਿਚ 99.989 ਅੰਕ ਹਾਸਲ ਕੀਤੇ ਅਤੇ ਉਨ੍ਹਾਂ ਦੇ ਪਿਤਾ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਸ ਟਰੇਨਿੰਗ ਐਂਡ ਰਿਸਰਚ ਚੰਡੀਗੜ੍ਹ ਵਿਖੇ ਪੋ੍ਰਫੈਸਰ ਹਨ ਤੇ ਉਨ੍ਹਾਂ ਦਾ ਮਾਤਾ ਰਿਆਤ ਬਾਹਰਾ ਯੂਨੀਵਰਸਿਟੀ ਵਿਚ ਪ੍ਰੋਫੈਸਰ ਦੀ ਪਦ 'ਤੇ ਤਾਇਨਾਤ ਹਨ | ਏ.ਆਈ.ਆਰ 78 ਹਾਸਿਲ ਕਰਨ ਵਾਲੇ ਭਰਤ ਬੰਸਲ ਨੇ ਜੇ.ਈ.ਈ ਮੇਨ ਸੈਸ਼ਨ 1 ਵਿਚੋਂ 99.99 ਫ਼ੀਸਦੀ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੇ ਪਿਤਾ ਸਰਕਾਰੀ ਸਕੂਲ ਵਿਚ ਅਤੇ ਮਾਤਾ ਨਿੱਜੀ ਸਕੂਲ ਵਿਚ ਅਧਿਆਪਕਾ ਹਨ | ਇਸ ਮੌਕੇ ਸੰਸਥਾ ਦੇ ਉਪ ਪ੍ਰਧਾਨ ਅਤੇ ਉੱਤਰੀ ਖੇਤਰ ਮੁਖੀ ਸਦਾਨੰਦ ਵਾਣੀ ਨੇ ਕਿਹਾ ਕਿ ਇੰਸਟੀਚਿਊਟ ਦੇ ਵਿਦਿਆਰਥੀ ਬਹੁਤ ਮਿਹਨਤੀ, ਅਨੁਸ਼ਾਸਿਤ ਅਤੇ ਆਪਣੇ ਟੀਚੇ ਪ੍ਰਤੀ ਸਮਰਪਿਤ ਹਨ |