10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਫੈਕਟਰੀ 'ਚ ਕੰਮ ਕਰਦੀ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ

Ad Position 21
No active advertisement
ਅਜੀਤ ਡੈਸਕ 22-04-2026
ਡੇਰਾਬੱਸੀ, 21 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਮੁਬਾਰਕਪੁਰ-ਮੀਰਪੁਰ ਵਿਖੇ ਇਕ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ | ਮਿ੍ਤਕਾ ਦੀ ਪਛਾਣ ਪੂਜਾ (22) ਪਤਨੀ ਸੰਜੀਤ ਮੂਲ ਵਾਸੀ ਜ਼ਿਲ੍ਹਾ ਲਖੀਮਪੁਰ ਖੀਰੀ (ਯੂ. ਪੀ.) ਤੇ ਹਾਲ ਵਾਸੀ ਕਿਰਾਏਦਾਰ ਪਿੰਡ ਮੁਬਾਰਕਪੁਰ-ਮੀਰਪੁਰ ਦੇ ਤੌਰ 'ਤੇ ਹੋਈ ਹੈ | ਮਿ੍ਤਕਾ ਦੇ ਗਲੇ 'ਚ ਰੱਸੀ ਦੇ ਨਿਸ਼ਾਨ ਛਪੇ ਹੋਣ ਕਾਰਨ ਮੰਨਿਆ ਜਾ ਰਿਹਾ ਹੈ ਕਿ ਲੜਕੀ ਵਲੋਂ ਫਾਂਸੀ ਦਾ ਫੰਦਾ ਬਣਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕੀਤੀ ਗਈ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਸੰਜੀਤ ਅਤੇ ਪੂਜਾ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਅਤੇ ਉਹ ਆਪਣੀ ਪਤਨੀ ਪੂਜਾ ਨਾਲ ਇੱਥੇ ਕਰੀਬ 1 ਸਾਲ ਤੋਂ ਰਹਿ ਰਿਹਾ ਸੀ | ਉਨ੍ਹਾਂ ਕੋਲ ਕੋਈ ਔਲਾਦ ਨਹੀਂ ਸੀ | ਸੰਜੀਤ ਅਤੇ ਉਸ ਦੀ ਪਤਨੀ ਸਥਾਨਕ ਇਕ ਪ੍ਰਾਈਵੇਟ ਫੈਕਟਰੀ 'ਚ ਕੰਮ ਕਰਦੇ ਸਨ | ਪਤੀ ਸੰਜੀਤ ਮੁਤਾਬਿਕ ਉਸ ਦੀ ਪਤਨੀ ਅੱਜ ਕੰਮ 'ਤੇ ਨਹੀਂ ਗਈ ਸੀ ਅਤੇ ਡਿਊਟੀ ਦੌਰਾਨ ਛੋਟੀ ਜਿਹੀ ਸੱਟ ਲੱਗਣ 'ਤੇ ਉਹ ਆਪਣਾ ਇਲਾਜ ਕਰਵਾਉਣ ਲਈ ਈ. ਐਸ. ਆਈ. ਡਿਸਪੈਂਸਰੀ ਵਾਲਾ ਕਾਰਡ ਲੈਣ ਲਈ ਕਰੀਬ 11 ਵਜੇ ਆਪਣੇ ਕੁਆਟਰ ਵਿਖੇ ਪੁੱਜਿਆ, ਪਰ ਕੁਆਟਰ ਦੀ ਕੁੰਡੀ ਅੰਦਰੋਂ ਬੰਦ ਸੀ | ਵਾਰ-ਵਾਰ ਦਰਵਾਜਾ ਖੜਕਾਉਣ 'ਤੇ ਜਦੋਂ ਅੰਦਰੋਂ ਉਸ ਦੀ ਪਤਨੀ ਪੂਜਾ ਨੇ ਕੁੰਡੀ ਨਾ ਖੋਲ੍ਹੀ ਤਾਂ ਉਸ ਨੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲ੍ਹ ਲਿਆ ਅਤੇ ਜਦੋਂ ਉਸ ਨੇ ਅੰਦਰ ਦੇਖਿਆ ਤਾਂ ਉਸ ਦੀ ਪਤਨੀ ਬੇਹੋਸ਼ੀ ਦੀ ਹਾਲਤ 'ਚ ਪਈ ਸੀ | ਸੰਜੀਤ ਉਸ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਲੈ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਉਧਰ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐਸ. ਆਈ. ਧਰਮਪਾਲ ਨੇ ਦੱਸਿਆ ਕਿ ਮਿ੍ਤਕਾ ਦੇ ਗਲੇ ਦੇ 'ਚ ਰੱਸੀ ਦੇ ਨਿਸ਼ਾਨ ਹਨ, ਲਿਹਾਜ਼ਾ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਲੜਕੀ ਦੇ ਪੇਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਜੇ.ਈ.ਈ ਮੇਨਜ਼ ਸੈਸ਼ਨ 2 'ਚੋਂ 'ਐਲਨ' ਕਰੀਅਰ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ <br/> ਅਗਲੀ ਖ਼ਬਰ ਰਮਾਨੀ ਪ੍ਰਾ. ਲਿ. ਨੇ ਮੁਹਾਲੀ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24