10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਰਮਾਨੀ ਪ੍ਰਾ. ਲਿ. ਨੇ ਮੁਹਾਲੀ ਵਿਖੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 22-04-2026
ਐੱਸ. ਏ. ਐੱਸ. ਨਗਰ, 21 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਰਮਾਨੀ ਪ੍ਰਾ. ਲਿ. ਵਲੋਂ ਮੁਹਾਲੀ ਵਿਖੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਹਰੀਓਮ ਵਰਮਾ ਦੀ ਸਵ. ਪਤਨੀ ਇੰਦੂ ਵਰਮਾ ਦੀ ਯਾਦ 'ਚ ਉਨ੍ਹਾਂ ਦੇ ਜਨਮ ਦਿਨ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਰੋਟਰੀ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ ਸੈਕਟਰ-37 ਚੰਡੀਗੜ੍ਹ ਦੀ ਡਾਕਟਰੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਇਸ ਖ਼ੂਨਦਾਨ ਕੈਂਪ ਵਿਚ ਕੁੱਲ 146 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਆਈ. ਬੀ. ਓ. ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਰਵੀਜੀਤ ਸਿੰਘ, ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜੇ. ਪੀ. ਮਲਹੋਤਰਾ ਅਤੇ ਤੇਰਾ ਹੀ ਤੇਰਾ ਮਿਸ਼ਨ ਦੇ ਹਰਜੀਤ ਸਿੰਘ ਸਭਰਵਾਲ ਵਲੋਂ ਕੈਂਪ 'ਚ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਖ਼ੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ ਗਈ | ਇਸ ਮੌਕੇ ਕੰਪਨੀ ਦੇ ਵੱਡੀ ਕਰਮਚਾਰੀਆਂ ਵਲੋਂ ਵੀ ਖ਼ੂਨਦਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਫੈਕਟਰੀ 'ਚ ਕੰਮ ਕਰਦੀ ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ ਅਗਲੀ ਖ਼ਬਰ ਪੰਚਕੂਲਾ ਸਟੀਲ ਪ੍ਰਾ. ਲਿ. ਨੇ ਆਪਣੇ 350 ਕਰਮਚਾਰੀਆਂ ਨੂੰ ਵੰਡੇ 5 ਕਿੱਲੋ ਗੈਸ ਵਾਲੇ ਸਿਲੰਡਰ
Ad Position 24