ਪੰਚਕੂਲਾ, 21 ਅਪ੍ਰੈਲ (ਕਪਿਲ)-ਸਥਾਨਕ ਫੇਜ਼-1 ਸਥਿਤ ਪੰਚਕੂਲਾ ਸਟੀਲ ਪ੍ਰਾ. ਲਿ. ਕੰਪਨੀ ਵਲੋਂ ਭਾਰਤ ਗੈਸ ਦੇ ਸਹਿਯੋਗ ਨਾਲ ਆਪਣੇ ਕਰੀਬ 350 ਕਰਮਚਾਰੀਆਂ ਨੂੰ 5 ਕਿੱਲੋ ਵਾਲੇ ਗੈਸ ਸਿਲੰਡਰ ਮੁਫ਼ਤ ਵੰਡੇ ਗਏ | ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕੁਮਾਰ ਕਾਂਤ ਛਾਬੜਾ, ਉਨ੍ਹਾਂ ਦੇ ਪੁੱਤਰ ਵਿਨੈ ਛਾਬੜਾ ਅਤੇ ਭਾਰਤ ਗੈਸ ਦੇ ਮੈਨੇਜਿੰਗ ਡਾਇਰੈਕਟਰ ਲੀਵਾਂਸ਼ੂ ਖੁੱਲਰ ਨੇ ਕੰਪਨੀ ਦੇ ਵਰਕਰਾਂ ਨੂੰ ਸਿਲੰਡਰ ਤਕਸੀਮ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਕੁਮਾਰ ਕਾਂਤ ਛਾਬੜਾ ਨੇ ਕਿਹਾ ਕਿ ਅੱਜ ਕੱਲ੍ਹ ਪੰਚਕੂਲਾ ਸਮੇਤ ਭਾਰਤ ਦੇ ਕਈ ਹਿੱਸਿਆਂ 'ਚ ਆਮ ਲੋਕਾਂ ਨੂੰ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀ ਖੁਸ਼ ਰਹਿਣਗੇ ਤਾਂ ਹੀ ਕੰਪਨੀ ਤਰੱਕੀ ਕਰ ਸਕਦੀ ਹੈ | ਇਸ ਲਈ ਉਨ੍ਹਾਂ ਦੀ ਕੰਪਨੀ ਵਲੋਂ ਭਾਰਤ ਗੈਸ ਨਾਲ ਸਮਝੌਤਾ ਕਰਕੇ ਕਰਮਚਾਰੀਆਂ ਨੂੰ ਇਹ ਸਿਲੰਡਰ ਮੁਫ਼ਤ 'ਚ ਉਪਲੱਬਧ ਕਰਵਾਏ ਗਏ ਹਨ | ਇਸ ਮੌਕੇ ਕੰਪਨੀ ਦੇ ਪ੍ਰਬੰਧਕ ਸੁਨੀਲ ਕਸ਼ੱਯਪ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਦੇ ਵਰਕਰਾਂ ਨੂੰ ਰਿਹਾਇਸ਼ ਵੀ ਉਪਲੱਬਧ ਕਰਵਾਈ ਜਾਵੇਗੀ | ਇਸ ਮੌਕੇ ਕੰਪਨੀ ਦੇ ਪਲਾਂਟ ਹੈੱਡ ਮਹਿੰਦਰ ਪਾਲ ਤੇ ਲੋਜੀਸਟਿਕ ਹੈੱਡ ਅਖਿਲੇਸ਼ ਸ਼ੁਕਲਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ |