ਐੱਸ.ਏ.ਐੱਸ ਨਗਰ, 21 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਸਾਈਬਰ ਠੱਗਾਂ ਵਲੋਂ ਲੁਧਿਆਣਾ ਦੇ ਇਕ ਵਪਾਰੀ ਨੂੰ ਫੇਸਬੁਕ 'ਤੇ ਦੋਸਤ ਬਣਾ ਕੇ 19 ਕਰੋੜ 84 ਲੱਖ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੁਹਾਲੀ ਸਾਈਬਰ ਸੈੱਲ ਵਿਚ ਸੰਬੰਧਿਤ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਲੁਧਿਆਣਾ ਨਿਵਾਸੀ ਸ਼ਿਕਾਇਤ ਕਰਤਾ ਸੀਨੀਅਰ ਨਾਗਰਿਕ ਜਗਦੀਪ ਸਿੰਘਲ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਮਈ 2025 ਵਿਚ ਫੇਸਬੁੱਕ 'ਤੇ ਅਨਾਮਿਕਾ ਰਾਏ ਨਾਮ ਦੀ ਇਕ ਅÏਰਤ ਵਲੋਂ ਉਸ ਨਾਲ ਦੋਸਤੀ ਕੀਤੀ ਗਈ | ਜਿਵੇਂ-ਜਿਵੇਂ ਦੋਸਤੀ ਵਧਦੀ ਗਈ ਬਜ਼ੁਰਗ ਨੂੰ ਕਿ੍ਪਕੋ ਵਪਾਰ ਵਿਚ ਭਾਰੀ ਮੁਨਾਫ਼ੇ ਦਾ ਵਾਧਾ ਕਰਕੇ ਲਾਲਚ ਦਿੱਤਾ ਗਿਆ | ਧੋਖੇਬਾਜ਼ਾਂ ਨੇ ਜੋ ਕਿ ਮਾਹਿਰ ਹੋਣ ਦਾ ਦਾਅਵਾ ਕਰਦੇ ਸਨ, ਨੇ ਉਸ ਨੂੰ ਇਕ ਅੰਤਰਰਾਸ਼ਟਰੀ ਪਲੇਟਫ਼ਾਰਮ 'ਤੇ ਨਿਵੇਸ਼ ਕਰਨ ਵਿਚ ਮਦਦ ਕਰਨ ਦਾ ਵਾਅਦਾ ਕੀਤਾ | ਪੀੜਤ ਨੂੰ ਕੋਨਿਕਸ ਵੀ.ਆਈ.ਪੀ.ਟੂ ਨਾਮਕ ਇਕ ਵੈੱਬਸਾਈਟ 'ਤੇ ਇਕ ਇਹ ਵਾਇਲੇਟ ਬਣਾਉਣ ਲਈ ਕਿਹਾ ਗਿਆ ਸੀ ਜੋ ਕਿ ਅਸਲ ਪਲੇਟਫ਼ਾਰਮ ਦੀ ਬਿਲਕੁਲ ਕਾਪੀ ਸੀ | ਜਿਵੇਂ-ਜਿਵੇਂ ਨਿਵੇਸ਼ ਵਧਦਾ ਗਿਆ, ਵੈੱਬਸਾਈਟ 'ਤੇ ਬਕਾਇਆ ਵੀ ਵੱਧਦਾ ਗਿਆ | ਵੈੱਬਸਾਈਟ 'ਤੇ ਕਰੋੜਾਂ ਦਾ ਬਕਾਇਆ ਦਿਖਾ ਕੇ ਉਸ ਨੂੰ ਅੱਤਵਾਦੀ ਅਤੇ ਜਾਅਲੀ ਆਰ.ਬੀ.ਆਈ ਨੋਟਿਸ ਦੀਆਂ ਧਮਕੀਆਂ ਭੇਜੀਆਂ ਗਈਆਂ ਜਿਸ ਨਾਲ ਉਸ ਬਜ਼ੁਰਗ ਤੋਂ 15 ਬੈਂਕਾਂ ਦੇ 76 ਖਾਤਿਆਂ ਵਿਚ 19 ਕਰੋੜ 84 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ ਗਏ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ |