01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਲੁੱਟ-ਖੋਹ ਦੇ ਦੋਸ਼ਾਂ ਹੇਠ 23 ਸਾਲਾ ਨੌਜਵਾਨ ਤੇ ਇਕ ਨਾਬਾਲਗ ਕਾਬੂ <br/>

Ad Position 21
No active advertisement
ਅਜੀਤ ਡੈਸਕ 02-05-2026
ਚੰਡੀਗੜ੍ਹ, 1 ਮਈ (ਕਪਿਲ ਵਧਵਾ)- ਚੰਡੀਗੜ੍ਹ ਦੇ ਥਾਣਾ ਸੈਕਟਰ-31 ਦੀ ਪੁਲਿਸ ਨੇ ਲੁੱਟ-ਖੋਹ ਦੇ ਮਾਮਲੇ ਵਿਚ ਇਕ ਨੌਜਵਾਨ ਅਤੇ ਇਕ ਨਾਬਾਲਗ ਨੂੰ ਕਾਬੂ ਕੀਤਾ ਹੈ | ਪੁਲਿਸ ਵਲੋਂ ਉਨ੍ਹਾਂ ਦੇ ਕਬਜ਼ੇ 'ਚੋਂ ਵਾਰਦਾਤ 'ਚ ਵਰਤਿਆ ਮੋਟਰਸਾਈਕਲ, ਛੁਰੀ ਅਤੇ ਲੁੱਟਿਆ ਸਾਮਾਨ ਬਰਾਮਦ ਕੀਤਾ ਗਿਆ ਹੈ | ਇਹ ਕਾਰਵਾਈ ਇੰਸਪੈਕਟਰ ਹਰਿਓਮ ਸ਼ਰਮਾ, ਐਸ.ਐਚ.ਓ. ਥਾਣਾ ਸੈਕਟਰ-31 ਦੀ ਅਗਵਾਈ ਹੇਠ ਕੀਤੀ ਗਈ | ਪੁਲਿਸ ਮੁਤਾਬਿਕ ਉਕਤ ਮਾਮਲੇ ਸੰਬੰਧੀ ਸੰਜੇ ਠਾਕੁਰ ਵਾਸੀ ਸੈਕਟਰ-41 ਚੰਡੀਗੜ੍ਹ ਦੀ ਸ਼ਿਕਾਇਤ 'ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਵੀਰਵਾਰ ਨੂੰ ਕਰੀਬ 1:10 ਵਜੇ ਦੁਪਹਿਰ ਉਹ ਇੰਡਸਟਰੀਅਲ ਏਰੀਆ ਫ਼ੇਜ਼-2 ਵਿਖੇ ਡਿਊਟੀ ਕਰ ਰਿਹਾ ਸੀ, ਜਦੋਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ | ਇਕ ਨੌਜਵਾਨ ਨੇ ਛੁਰੀ ਨਾਲ ਧਮਕਾ ਕੇ ਉਸਦੀ ਜੇਬ ਵਿਚੋਂ ਪਰਸ ਕੱਢ ਲਿਆ, ਜਿਸ ਵਿਚ 5320 ਰੁਪਏ, ਡੈਬਿਟ ਕਾਰਡ ਤੇ ਹੋਰ ਦਸਤਾਵੇਜ਼ ਸਨ | ਦੋਵੇਂ ਮੁਲਜ਼ਮ ਵਾਰਦਾਤ ਤੋਂ ਬਾਅਦ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ | ਤਫ਼ਤੀਸ਼ ਦੌਰਾਨ ਪੁਲਿਸ ਨੇ 1 ਮਈ ਨੂੰ ਮੁਲਜ਼ਮ ਸੌਰਭ ਉਰਫ਼ ਕਾਲੀ ਵਾਸੀ ਰਾਮਦਰਬਾਰ (23) ਨੂੰ ਗਿ੍ਫ਼ਤਾਰ ਕੀਤਾ ਅਤੇ ਉਸ ਤੋਂ ਕਾਲਾ ਪਰਸ, ਆਈ.ਸੀ.ਆਈ.ਸੀ.ਆਈ. ਬੈਂਕ ਦਾ ਡੈਬਿਟ ਕਾਰਡ, 1000 ਰੁਪਏ ਤੇ ਇਕ ਛੁਰੀ ਬਰਾਮਦ ਕੀਤੀ |
ਇਸ ਤੋਂ ਇਲਾਵਾ ਇਕ ਨਾਬਾਲਗ ਨੂੰ ਵੀ ਕਾਬੂ ਕਰਕੇ ਉਸ ਕੋਲੋਂ 1000 ਰੁਪਏ, ਸ਼ਿਕਾਇਤਕਰਤਾ ਦਾ ਆਧਾਰ ਕਾਰਡ, ਪਾਸਪੋਰਟ ਫੋਟੋ ਤੇ ਵਾਰਦਾਤ 'ਚ ਵਰਤੀ ਮੋਟਰਸਾਈਕਲ ਬਰਾਮਦ ਕੀਤਾ ਗਿਆ | ਪੁਲਿਸ ਅਨੁਸਾਰ ਮੁਲਜ਼ਮ ਸੌਰਭ ਪਹਿਲਾਂ ਵੀ ਕਈ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਰਹਿ ਚੁੱਕਾ ਹੈ ਜਦਕਿ ਨਾਬਾਲਗ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ | ਮਾਮਲੇ ਦੀ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਇਕ ਮੰਚ 'ਤੇ ਇਕੱਠੇ ਹੋਏ ਤਿੰਨ ਸੂਬੇ, 'ਇਕ ਭਾਰਤ-ਸ੍ਰੇਸ਼ਠ ਭਾਰਤ' ਦੀ ਜਿਉਂਦੀ ਜਾਗਦੀ ਮਿਸਾਲ ਅਗਲੀ ਖ਼ਬਰ ਇਨਕਲਾਬੀ ਜੋਸ਼ੋ-ਖਰੋਸ਼ ਨਾਲ਼ ਮਜ਼ਦੂਰ ਦਿਵਸ ਮਨਾਇਆ <br/>
Ad Position 24
No active advertisement