01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਡਾ. ਮੁਲਤਾਨੀ ਦੀ ਅਗਵਾਈ ’ਚ ਲਾਲੜੂ ਖੇਡ ਸਟੇਡੀਅਮ ਦੀ ਸਫ਼ਾਈ ਕਰਕੇ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 01-08-2026
ਲਾਲੜੂ, 31 ਜੁਲਾਈ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਲਾਲੜੂ ਖੇਡ ਸਟੇਡੀਅਮ ‘ਚ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਸਟੇਡੀਅਮ ‘ਚ ਘਾਹ ਦੀ ਸਫ਼ਾਈ ਕਰਵਾਉਣ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਅਤੇ ਸੁੰਦਰਤਾ ਲਈ ਕਈ ਬੂਟੇ ਵੀ ਲਗਾਏ ਗਏ। ਇਸ ਤੋਂ ਇਲਾਵਾ ਬੱਚਿਆਂ ਦੀ ਦੌੜ ਲਈ ਟਰੈਕ ਦੀ ਸਫ਼ਾਈ ਅਤੇ ਸੁਧਾਰ ਕਰਵਾਇਆ ਗਿਆ ਤਾਂ ਜੋ ਸਟੇਡੀਅਮ ਹੋਰ ਵਧੀਆ ਢੰਗ ਨਾਲ ਵਰਤਣਯੋਗ ਬਣ ਸਕੇ। ਸਾਬਕਾ ਸਿਵਲ ਸਰਜਨ ਅਤੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਇਹ ਕੰਮ ਲਾਲੜੂ ਦੇ ਬੱਚਿਆਂ ਦੀ ਮੰਗ ਅਤੇ ਲੋਕ ਹਿੱਤ ਨੂੰ ਧਿਆਨ ‘ਚ ਰੱਖਦਿਆਂ ਕੀਤਾ ਗਿਆ ਹੈ। ਇਸ ਮੌਕੇ ਟਰੱਸਟ ਦੇ ਸਮੁੱਚੇ ਅਹੁਦੇਦਾਰਾਂ ਨੇ ਸਥਾਨਕ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਲਾਲੜੂ ਖੇਤਰ ਦੀ ਸ਼ਾਨ ਇਸ ਖੇਡ ਸਟੇਡੀਅਮ ਦੀ ਨਿਯਮਿਤ ਦੇਖਭਾਲ ਲਈ ਘੱਟੋ-ਘੱਟ ਦੋ ਮਾਲੀਆਂ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਇਸ ਦੀ ਹਰਿਆਵਲੀ ਅਤੇ ਸਫ਼ਾਈ ਨੂੰ ਲਗਾਤਾਰ ਕਾਇਮ ਰੱਖਿਆ ਜਾ ਸਕੇ। ਇਸ ਮੌਕੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਖ਼ਜ਼ਾਨਚੀ ਰਘੁਬੀਰ ਜੁਨੇਜਾ, ਪ੍ਰੈੱਸ ਸਕੱਤਰ ਸਤੀਸ਼ ਰਾਣਾ, ਕਾਮਰੇਡ ਚੰਦਰਪਾਲ ਲਾਲੜੂ, ਜੱਗੀ ਤੁਸ਼ਾਰ, ਮਨੋਜ ਮਹਿਤਾ ਤੇ ਅਮਨ ਕੁਮਾਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏਅਰਪੋਰਟ ਰੋਡ ਤੋਂ ਸੈਕਟਰ 80/81 ਰਾਹੀਂ ਵੇਵ ਅਸਟੇਟ ਨੂੰ ਜੋੜਨ ਵਾਲੇ ਅਧੂਰੇ ਪੁਲ ਕਾਰਨ ਹਜ਼ਾਰਾਂ ਲੋਕ ਹੋ ਰਹੇ ਨੇ ਪ੍ਰੇਸ਼ਾ... ਅਗਲੀ ਖ਼ਬਰ ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਸਰਕਾਰ ਜਾਣ ਬੁੱਝ ਕੇ ਲਮਕਾ ਰਹੀ ਹੈ- ਬੰਨੀ ਕੰਗ
Ad Position 24
No active advertisement