15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਚੇਨੀ ਝਪਟਣ ਦੇ ਮਾਮਲੇ 'ਚ 2 ਮੁਲਜ਼ਮ ਕਾਬੂ

Ad Position 21
No active advertisement
ਅਜੀਤ ਡੈਸਕ 06-05-2026
ਮਹਿਲਾਵਾਂ ਤੋਂ ਲੁੱਟੀਆਂ ਸੋਨੇ ਦੀਆਂ ਚੇਨੀਆਂ ਅਤੇ ਵਾਰਦਾਤ 'ਚ ਵਰਤੀ ਮੋਟਰਸਾਈਕਲ ਬਰਾਮਦ
ਚੰਡੀਗੜ੍ਹ, 5 ਮਈ (ਕਪਿਲ ਵਧਵਾ)–ਚੰਡੀਗੜ੍ਹ ਪੁਲਿਸ ਦੇ ਡਿਸਟਿ੍ਕਟ ਕਰਾਈਮ ਸੈੱਲ ਨੇ ਸੋਨੇ ਦੀਆਂ ਚੇਨਾਂ ਸਨੈਚਿੰਗ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰਕੇ ਥਾਣਾ ਸੈਕਟਰ-39 ਦੇ ਦੋ ਮਾਮਲੇ ਸੁਲਝਾ ਲਏ ਹਨ | ਇਹ ਕਾਰਵਾਈ ਡੀ.ਸੀ.ਸੀ ਇੰਚਾਰਜ ਇੰਸਪੈਕਟਰ ਚਿਰੰਜੀ ਲਾਲ ਦੀ ਅਗਵਾਈ ਵਾਲੀ ਟੀਮ ਵਲੋਂ ਕੀਤੀ ਗਈ | ਪੁਲਿਸ ਮੁਤਾਬਕ ਪਹਿਲਾ ਮਾਮਲਾ 2 ਅਪ੍ਰੈਲ ਨੂੰ ਬੀ. ਐੱਨ. ਐੱਸ. ਦੀ ਧਾਰਾ 304(2), 3(5), 317(2) ਤਹਿਤ ਦਰਜ ਕੀਤਾ ਗਿਆ ਸੀ | ਇਸ ਵਿਚ ਸੈਕਟਰ-40 ਸਬਜ਼ੀ ਮੰਡੀ ਨੇੜੇ 1 ਅਪ੍ਰੈਲ ਨੂੰ 67 ਸਾਲਾ ਮਹਿਲਾ ਤਿ੍ਸ਼ਲਾ ਗੁਪਤਾ ਤੋਂ ਦੋ ਮੋਟਰਸਾਈਕਲ ਸਵਾਰਾਂ ਵਲੋਂ ਸੋਨੇ ਦੀ ਚੇਨ ਖੋਹ ਕੀਤੀ ਗਈ ਸੀ | ਦੂਜਾ ਮਾਮਲਾ 29 ਅਪ੍ਰੈਲ ਨੂੰ ਧਾਰਾ ਬੀ.ਐੱਨ.ਐੱਸ. ਦੀ ਧਾਰਾ 304(2), 3(5) ਤਹਿਤ ਦਰਜ ਕੀਤਾ ਗਿਆ ਸੀ | ਇਸ ਵਿਚ 17 ਅਪ੍ਰੈਲ ਨੂੰ ਸੈਕਟਰ-41 (ਬੀ) ਵਿਚ ਘਰ ਦੇ ਬਾਹਰ ਖੜ੍ਹੀ ਮਹਿਲਾ ਕਿਰਨ ਤੋਂ ਦੋ ਬਿਨਾਂ ਹੈਲਮਟ ਮੋਟਰਸਾਈਕਲ ਸਵਾਰਾਂ ਵਲੋਂ ਸੋਨੇ ਦੀ ਚੇਨ ਸਨੈਚ ਕਰਕੇ ਫਰਾਰ ਹੋ ਗਏ ਸਨ | ਜਾਂਚ ਦੌਰਾਨ ਪੁਲਿਸ ਨੇ ਪਹਿਲੇ ਮਾਮਲੇ ਸਬੰਧੀ 23 ਅਪ੍ਰੈਲ ਨੂੰ ਸੈਕਟਰ-40 ਏ/ਬੀ ਦੇ ਨੇੜੇ ਤੋਂ ਸਤਨਾਮ ਸਿੰਘ ਉਰਫ ਤੋਤਾ (25) ਅਤੇ ਜਿਤੇਂਦਰ ਉਰਫ ਜੋਨੀ (28) ਨੂੰ ਕਾਬੂ ਕੀਤਾ | ਜਿਸ ਤੋਂ ਬਾਅਦ ਪੁਲਿਸ ਨੇ 4 ਮਈ ਨੂੰ ਉਕਤ ਮੁਲਜ਼ਮਾਂ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਉਨ੍ਹਾਂ ਕੋਲੋਂ ਵਾਰਦਾਤਾਂ ਵਿਚ ਵਰਤੀ ਬਜਾਜ ਪਲੇਟਿਨਾ ਮੋਟਰਸਾਈਕਲ ਅਤੇ ਦੋ ਸੋਨੇ ਦੀਆਂ (ਬਾਕੀ ਸਫ਼ਾ 6 'ਤੇ)
ਚੇਨਾਂ (11 ਗ੍ਰਾਮ ਅਤੇ 10.5 ਗ੍ਰਾਮ) ਬਰਾਮਦ ਕੀਤੀਆਂ ਹਨ | ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਲਈ ਪੈਸੇ ਇਕੱਠੇ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ | ਇਹ ਲੋਕ ਪੁਲਿਸ ਤੋਂ ਬਚਣ ਲਈ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਦੇ ਸਨ ਅਤੇ ਵਾਹਨਾਂ ਦੇ ਨੰਬਰ ਪਲੇਟਾਂ ਨੂੰ ਲੁਕਾ ਕੇ ਵਾਰਦਾਤ ਕਰਦੇ ਸਨ | ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸਤਨਾਮ ਸਿੰਘ ਪਹਿਲਾਂ ਵੀ 15-17 ਤੋਂ ਵੱਧ ਚੋਰੀ ਅਤੇ ਸਨੈਚਿੰਗ ਦੇ ਮਾਮਲਿਆਂ ਵਿਚ ਗਿ੍ਫ਼ਤਾਰ ਹੋ ਚੁੱਕਾ ਹੈ, ਜਦਕਿ ਜਿਤੇਂਦਰ ਖ਼ਿਲਾਫ਼ ਵੀ ਚੋਰੀ, ਸਨੈਚਿੰਗ ਅਤੇ ਐੱਨ.ਡੀ.ਪੀ.ਐੱਸ. ਐਕਟ ਦੇ ਮਾਮਲੇ ਦਰਜ ਹਨ | ਪੁਲਿਸ ਵਲੋਂ ਹੋਰ ਵਾਰਦਾਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਡੱਡੂ ਮਾਜਰਾ ਡੰਪਿੰਗ ਗਰਾਊਾਡ 'ਤੇ ਲਾਪਰਵਾਹੀਆਂ ਬੇਨਕਾਬ ਅਗਲੀ ਖ਼ਬਰ ਸੈਕਟਰ 48 ਮੋਟਰ ਮਾਰਕੀਟ 'ਚ ਕਬਜ਼ਿਆਂ ਖ਼ਿਲਾਫ਼ ਨਿਗਮ ਦੀ ਸਖ਼ਤ ਕਾਰਵਾਈ <br/>
Ad Position 24