ਚੰਡੀਗੜ੍ਹ, 5 ਮਈ (ਕਪਿਲ ਵਧਵਾ)ਚੰਡੀਗੜ੍ਹ ਪੁਲਿਸ ਵਲੋਂ ਆਬਕਾਰੀ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਉਨ੍ਹਾਂ ਕੋਲੋਂ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ 4 ਮਈ 2026 ਨੂੰ ਗ੍ਰੇਨ ਮਾਰਕੀਟ ਚੌਂਕ ਨੇੜੇ ਚੰਡੀਗੜ ਨੰਬਰ ਕਾਰ ਵਿਚ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ | ਗਿਰਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਵੇਕ ਜੈਨ ਵਾਸੀ ਆਦਰਸ਼ ਨਗਰ ਡੇਰਾ ਬੱਸੀ ਅਤੇ ਮਹੇਸ਼ ਵਾਸੀ ਭਗਤ ਸਿੰਘ ਨਗਰ ਡੇਰਾਬੱਸੀ ਵਜੋਂ ਹੋਈ ਹੈ | ਤਲਾਸ਼ੀ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ 24 ਬੋਤਲ ਬੱਡਵਾਈਜ਼ਰ ਬੀਅਰ, 2 ਬੋਤਲ ਜੈਕ ਡੇਨੀਅਲਜ਼, 2 ਬੋਤਲ ਗਰੇ ਗੂਸ ਅਤੇ 1 ਬੋਤਲ ਵੈਟ-69 ਵਿਦੇਸ਼ੀ ਸ਼ਰਾਬ ਬਰਾਮਦ ਕੀਤੀ | ਇਸ ਸਬੰਧੀ ਥਾਣਾ ਸੈਕਟਰ-26 ਚੰਡੀਗੜ੍ਹ ਵਿਚ ਧਾਰਾ 61-1-14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ | ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਕਿ ਇਹ ਸ਼ਰਾਬ ਕਿੱਥੋਂ ਲਿਆਈ ਗਈ ਸੀ ਅਤੇ ਕਿਸ ਮਕਸਦ ਲਈ ਲੈ ਜਾਈ ਜਾ ਰਹੀ ਸੀ |