ਪੰਚਕੂਲਾ, 5 ਮਈ (ਅ.ਬ.)-ਸੰਗੀਤ ਅਤੇ ਸਮੁਦਾਇਕ ਭਾਵਨਾ ਨਾਲ ਭਰੀ ਇਸ ਸ਼ਾਮ ਵਿੱਚ ਰਾਜਸਥਾਨ ਦੇ ਮਸ਼ਹੂਰ ਲੋਕ ਗਾਇਕ ਕੂਤਲੇ ਖਾਨ ਨੇ ਡੀਐਲਐਫ ਦ ਵੈਲੀ, ਪੰਚਕੂਲਾ ਵਿੱਚ ਲਾਈਵ ਸ਼ਾਨਦਾਰ ਪ੍ਰਸਤੁਤੀ ਦਿੱਤੀ¢ 'ਐਨ ਐਕਸਪੀਰੀਅੰਸ ਕਾਲਡ ਹੋਮ' ਨਾਮਕ ਇਸ ਪ੍ਰੋਗਰਾਮ ਨੇ ਸਾਰੇ ਨਿਵਾਸੀਆਂ ਨੂੰ ਇੱਕ ਜੀਵੰਤ ਅਤੇ ਉਤਸ਼ਾਹ ਭਰੇ ਮਾਹÏਲ ਵਿੱਚ ਇਕੱਠੇ ਲਿਆਇਆ¢ ਆਪਣੀ ਟੀਮ ਨਾਲ ਕੂਤਲੇ ਖਾਨ ਨੇ 'ਦਮਾ ਦਮ ਮਸਤ ਕਲੰਦਰ' ਵਰਗੇ ਲੋਕਪਿ੍ਯ ਗੀਤ ਗਾ ਕੇ ਮਾਹÏਲ ਨੂੰ ਯਾਦਗਾਰ ਬਣਾ ਦਿੱਤਾ¢ 'ਦ ਵੈਲੀ ਕਲੱਬ' ਦੇ ਲਾਨ ਵਿੱਚ ਹੋਈ ਇਸ ਸ਼ਾਮ ਦÏਰਾਨ, ਡੀਐਲਐਫ ਨੇ ਪ੍ਰੋਜੈਕਟ ਦੀ ਖ਼ਾਸ ਤÏਰ 'ਤੇ ਤਿਆਰ ਕੀਤੀ ਪ੍ਰਸਤੁਤੀ ਲਈ ਮਹਿਮਾਨਾਂ ਦਾ ਸਵਾਗਤ ਕੀਤਾ¢ ਇਸ ਪ੍ਰੋਗਰਾਮ ਨੇ ਪ੍ਰੋਜੈਕਟ ਦੇ 'ਕਮਿਊਨਿਟੀ-ਲੈੱਡ ਲਿਵਿੰਗ' (ਸਮੁਦਾਇ-ਕੇਂਦਰਿਤ ਜੀਵਨਸ਼ੈਲੀ) ਦੇ ਵਿਜ਼ਨ ਨੂੰ ਦਰਸਾਇਆ, ਜਿਸ ਨਾਲ ਹਾਜ਼ਰ ਲੋਕਾਂ ਨੂੰ 'ਦ ਵੈਲੀ' ਦੇ ਵਿਸ਼ਾਲ ਖੇਤਰ, ਇਸ ਦੀ ਸੁੰਦਰ ਯੋਜਨਾ ਅਤੇ ਇੱਥੋਂ ਦੇ ਲਾਈਫਸਟਾਈਲ ਇਕੋਸਿਸਟਮ ਦਾ ਤਜਰਬਾ ਕਰਨ ਦਾ ਮÏਕਾ ਮਿਲਿਆ¢ 'ਦ ਵੈਲੀ ਆਰਚਰਡ', ਪੰਚਕੂਲਾ ਵਿੱਚ ਡੀਐਲਐਫ ਦੇ ਵੱਡੇ ਪ੍ਰੋਜੈਕਟ 'ਡੀਐਲਐਫ ਵੈਲੀ' ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਹੁਣ ਇਹ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਇੱਕ ਰਿਹਾਇਸ਼ੀ ਇਲਾਕਾ ਬਣ ਚੁੱਕਾ ਹੈ¢