ਚੰਡੀਗੜ੍ਹ, 8 ਮਈ (ਅ.ਬ.)- ਦੇਸ਼ ਵਿਚ ਆਪੇ੍ਰਸ਼ਨ ਸੰਧੂਰ ਨੂੰ ਇਕ ਸਾਲ ਪੂਰਾ ਹੋਣ ਮੌਕੇ 7 ਮਈ 2025 ਦੀ ਰਾਤ ਅੱਜ ਵੀ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਯਾਦ ਕੀਤੀ ਜਾਂਦੀ ਹੈ | ਉਸ ਰਾਤ ਪੰਜਾਬ, ਰਾਜਸਥਾਨ ਅਤੇ ਜੰਮੂ ਦੇ ਕਈ ਇਲਾਕਿਆਂ ਵਿਚ ਡਰੋਨ ਦੇਖੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਜਿਸ ਕਾਰਨ ਪੂਰੇ ਖੇਤਰ 'ਚ ਚਿੰਤਾ ਤੇ ਚÏਕਸੀ ਵੱਧ ਗਈ ਸੀ | ਹਾਈ ਐਲਰਟ ਵਾਲੇ ਇਲਾਕਿਆਂ 'ਚੋਂ ਇੱਕ ਬਠਿੰਡਾ ਵੀ ਸੀ ਜਿੱਥੇ ਭਾਰਤੀ ਹਵਾਈ ਫ਼ੌਜ ਦਾ ਮਹੱਤਵਪੂਰਨ ਏਅਰ ਬੇਸ ਸਥਿਤ ਹੈ | ਇਸ ਦੇ ਨੇੜੇ ਮਾਨਸਾ ਜ਼ਿਲੇ੍ਹ ਵਿਚ ਸਥਿਤ ਵੇਦਾਂਤਾ ਪਾਵਰ ਦਾ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐੱਸ.ਪੀ.ਐੱਲ.) ਪਲਾਂਟ ਸੰਵੇਦਨਸ਼ੀਲ ਹਾਲਾਤ ਦੇ ਬਾਵਜੂਦ ਬਿਨਾਂ ਰੁਕਾਵਟ ਬਿਜਲੀ ਉਤਪਾਦਨ ਕਰਦਾ ਰਿਹਾ | 1,980 ਮੈਗਾਵਾਟ ਸਮਰੱਥਾ ਵਾਲਾ ਇਹ ਥਰਮਲ ਪਲਾਂਟ ਪੰਜਾਬ ਦੀ ਲਗਭਗ 35 ਫ਼ੀਸਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਦਾ ਹੈ | ਹਾਈ ਐਲਰਟ ਦੌਰਾਨ ਵੇਦਾਂਤਾ ਪਾਵਰ ਨੇ ਕਰਮਚਾਰੀਆਂ, ਬਿਜ਼ਨਸ ਪਾਰਟਨਰ ਟੀਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਸੁਰੱਖਿਆ ਤੇ ਓਪਰੇਸ਼ਨਲ ਇੰਤਜ਼ਾਮ ਕੀਤੇ | ਸਿਰਫ਼ ਜ਼ਰੂਰੀ ਓਪਰੇਸ਼ਨਲ ਸਟਾਫ਼ ਨੂੰ ਹੀ ਸਾਈਟ 'ਤੇ ਰੱਖਿਆ ਗਿਆ ਜਦਕਿ ਐਮਰਜੈਂਸੀ ਹਾਲਾਤ ਲਈ ਬਲੈਕਆਊਟ ਅਭਿਆਸ, ਮੌਕ ਡਿ੍ਲਾਂ ਤੇ ਸੁਰੱਖਿਅਤ ਨਿਕਾਸ ਦੀਆਂ ਤਿਆਰੀਆਂ ਕੀਤੀਆਂ ਗਈਆਂ | ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਤੇ ਐਮਰਜੰਸੀ ਸੇਵਾਵਾਂ ਨਾਲ ਤਾਲਮੇਲ ਕਰ ਕੇ ਪਲਾਂਟ ਦੀ ਸੁਰੱਖਿਆ ਹੋਰ ਮਜ਼ਬੂਤ ਬਣਾਈ ਗਈ | ਇਸ ਦੇ ਨਾਲ ਹੀ ਐਮਰਜੈਂਸੀ ਸੰਪਰਕ ਪ੍ਰਣਾਲੀਆਂ, ਵਾਧੂ ਲੈਂਡਲਾਈਨ ਤੇ ਸਿਹਤ ਸੇਵਾਵਾਂ ਦੀ ਪੂਰੀ ਤਿਆਰੀ ਵੀ ਯਕੀਨੀ ਬਣਾਈ ਗਈ |