12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਚੋਰੀਸ਼ੁਦਾ ਐਕਟਿਵਾ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮ ਰਿਹਾ ਨੌਜਵਾਨ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 09-05-2026
ਚੰਡੀਗੜ੍ਹ, 8 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਸੈਕਟਰ-39 ਥਾਣਾ ਪੁਲਿਸ ਨੇ ਚੋਰੀਸ਼ੁਦਾ ਵਾਹਨ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮ ਰਹੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਛਾਣ ਸਤਿਅਮ ਤਿਵਾਰੀ ਵਾਸੀ ਜਰਨੈਲ ਇਨਕਲੇਵ ਜ਼ੀਰਕਪੁਰ ਵਜੋਂ ਹੋਈ ਹੈ, ਜਿਸ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਰਾਜੀਵ ਕੁਮਾਰ, ਐੱਸ. ਐੱਚ. ਓ. ਸੈਕਟਰ-39 ਦੀ ਅਗਵਾਈ ਵਿਚ 7 ਮਈ ਨੂੰ ਐੱਸ. ਆਈ. ਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸੈਕਟਰ-38 ਡਿਸਪੈਂਸਰੀ ਨੇੜੇ ਮੌਜੂਦ ਸਨ | ਇਸ ਦੌਰਾਨ ਪੁਲਿਸ ਨੇ ਇਕ ਐਕਟਿਵਾ ਸਵਾਰ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ | ਜਾਂਚ ਦੌਰਾਨ ਵਾਹਨ ਦੇ ਅੱਗੇ ਨੰਬਰ ਪਲੇਟ ਗੁਜਰਾਤ ਦੀ ਨੰਬਰ ਪਲੇਟ ਜਦਕਿ ਪਿਛੇ ਚੰਡੀਗੜ੍ਹ ਦੀ ਨੰਬਰ ਪਲੇਟ ਲੱਗੀ ਹੋਈ ਮਿਲੀ | ਥਾਣਾ ਮੁਖੀ ਨੇ ਦੱਸਿਆ ਕਿ ਉਕਤ ਨੌਜਵਾਨ ਚੰਡੀਗੜ੍ਹ ਵਿਚ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਘੁੰਮ ਰਿਹਾ ਸੀ | ਪੁਲਿਸ ਵਲੋਂ ਕੀਤੀ ਤਸਦੀਕ 'ਚ ਸਾਹਮਣੇ ਆਇਆ ਕਿ ਵਾਹਨ ਦਾ ਅਸਲੀ ਨੰਬਰ ਜੀ.ਜੇ-01-ਪੀ.ਵੀ-1299 ਹੈ ਤੇ ਇਹ ਐਕਟਿਵਾ ਜ਼ੀਰਕਪੁਰ ਦੇ ਸਿੰਘਪੁਰਾ ਇਲਾਕੇ ਤੋਂ ਚੋਰੀ ਹੋਈ ਸੀ | ਇਸ ਮਾਮਲੇ ਸਬੰਧੀ ਥਾਣਾ ਸੈਕਟਰ-39 ਵਿਚ ਮਾਮਲਾ ਦਰਜ ਕੀਤਾ ਗਿਆ | ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਚੋਰੀਸ਼ੁਦਾ ਵਾਹਨ ਕਬਜ਼ੇ ਵਿਚ ਲੈ ਲਿਆ ਹੈ | ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਪੁਲਿਸ ਅਨੁਸਾਰ ਮੁਲਜ਼ਮ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਪੀ.ਯੂ-ਸੀ.ਈ.ਟੀ (ਪੀ.ਜੀ.) ਪ੍ਰਵੇਸ਼ ਪ੍ਰੀਖਿਆ 2026 ਕਰਵਾਉਣੀ ਕੀਤੀ ਤੈਅ ਅਗਲੀ ਖ਼ਬਰ ਆਪ੍ਰੇਸ਼ਨ ਸੰਧੂਰ ਦੌਰਾਨ ਵੇਦਾਂਤਾ ਪਾਵਰ ਦੇ ਪੰਜਾਬ ਪਲਾਂਟ ਨੇ ਨਿਰੰਤਰ ਬਿਜਲੀ ਸਪਲਾਈ ਨਾਲ ਨਿਭਾਈ ਅਹਿਮ ਭੂਮਿਕਾ <br/...
Ad Position 24