ਚੰਡੀਗੜ੍ਹ, 8 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 19 ਤੋਂ 21 ਜੂਨ ਤੱਕ ਪੀ.ਯੂ-ਸੀ.ਈ.ਟੀ (ਪੀ.ਜੀ) ਪ੍ਰਵੇਸ਼ ਪ੍ਰੀਖਿਆ 2026 ਕਰਵਾਉਣ ਦਾ ਪ੍ਰੋਗਰਾਮ ਤੈਅ ਕੀਤਾ ਹੈ | ਉਪਰੋਕਤ ਪ੍ਰਵੇਸ਼ ਪ੍ਰੀਖਿਆ ਲਈ ਵਿਸਤਿ੍ਤ ਸਮਾਂ-ਸਾਰਣੀ ਦੇ ਨਾਲ ਪ੍ਰਾਸਪੈਕਟਸ (ਅਰਜ਼ੀ ਫਾਰਮ ਸਮੇਤ) 8 ਮਈ 2026 ਤੋਂ ਯੂਨੀਵਰਸਿਟੀ ਦੀ ਵੈਬ ਸਾਈਟ 'ਤੇ ਆਨਲਾਈਨ ਉਪਲਬਧ ਹੈ | ਅਪਲਾਈ ਕਰਨ ਲਈ ਕਿਰਪਾ ਕਰਕੇ ਵੈੱਬਸਾਈਟ 'ਤੇ ਜਾਓ |