13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਿਵਲ ਹਸਪਤਾਲ ਖਰੜ ਤੇ ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਨਰਸਿੰਗ ਦਿਵਸ <br/>

Ad Position 21
No active advertisement
ਅਜੀਤ ਡੈਸਕ 13-05-2026
ਖਰੜ, 12 ਮਈ (ਜੰਡਪੁਰੀ)-ਸਿਵਲ ਹਸਪਤਾਲ ਖਰੜ ਅਤੇ ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਘੜੂੰਆਂ ਵਿਖੇ ਕਰਵਾਏ ਗਏ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਐਸ. ਐਮ. ਓ. ਡਾ. ਪ੍ਰੀਤਮੋਹਨ ਸਿੰਘ ਖੁਰਾਣਾ ਨੇ ਨਰਸਿੰਗ ਸਟਾਫ਼ ਵਲੋਂ ਨਿਭਾਈਆਂ ਜਾ ਰਹੀਆਂ ਲਾਮਿਸਾਲ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ•ਾਂ ਕਿਹਾ ਨਰਸਿੰਗ ਸਟਾਫ਼ ਸਿਹਤ ਪ੍ਰਣਾਲੀ ਦੀ ਰੀੜ• ਦੀ ਹੱਡੀ ਹੈ ਅਤੇ ਮਰੀਜ਼ਾਂ ਦੀ ਦੇਖਭਾਲ 'ਚ ਨਰਸ ਦਾ ਯੋਗਦਾਨ ਸਭ ਤੋਂ ਅਹਿਮ ਹੁੰਦਾ ਹੈ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਸਰੋਜ, ਸਟਾਫ਼ ਨਰਸ ਅਮਨਿੰਦਰ ਕੌਰ, ਰਿਸ਼ਮਜੀਤ ਕੌਰ, ਰਮਨਦੀਪ ਕੌਰ, ਅਮਨ ਅਤੇ ਬੀ. ਈ. ਈ. ਸਾਹਿਲ ਸਮੇਤ ਸੰਸਥਾ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ | ਇਸੇ ਤਰ•ਾਂ ਸਿਵਲ ਹਸਪਤਾਲ ਖਰੜ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਐਸ. ਐਮ. ਓ. ਡਾ. ਰਾਜੇਸ਼ ਕੁਮਾਰ ਨੇ ਕਿਹਾ ਸਿਹਤ ਵਿਭਾਗ 'ਚ ਨਰਸਿੰਗ ਸਟਾਫ਼ ਸਭ ਤੋਂ ਅਹਿਮ ਕੜੀ ਹੈ | ਉਨ•ਾਂ ਕਾਮਨਾ ਕੀਤੀ ਕਿ ਆਉਣ ਵਾਲੇ ਸਮੇਂ 'ਚ ਵੀ ਨਰਸਿੰਗ ਸਟਾਫ਼ ਇਸੇ ਪ੍ਰਕਾਰ ਵਧ ਚੜ• ਕੇ ਮਰੀਜ਼ਾਂ ਦੀ ਸਾਂਭ-ਸੰਭਾਲ ਦੌਰਾਨ ਆਪਣਾ ਸਹਿਯੋਗ ਦਿੰਦਾ ਰਹੇਗਾ | ਇਸ ਮੌਕੇ ਸਮੁੱਚੇ ਸਮੂਹ ਸਟਾਫ਼ ਅੰਤਰਰਾਸ਼ਟਰੀ ਨਰਸਿੰਗ ਦਿਵਸ ਨੂੰ ਮੁੱਖ ਰੱਖਦਿਆਂ ਕੇਕ ਵੀ ਕੱਟਿਆ ਗਿਆ | ਇਸ ਮੌਕੇ ਡਾ. ਰਾਹੁਲ ਭੱਲਾ, ਡਾ. ਇਸ਼ਾਨ ਸ਼ਰਮਾ, ਡਾ. ਰੇਨੂੰਕਾ ਜਿੰਦਲ, ਡਾ. ਨੇਹਾ, ਡਾ. ਸੁਖਮਨਜੀਤ ਸਿੰਘ, ਡਾ. ਅਨੁਪਮਾ, ਸਤਿੰਦਰ ਕੌਰ, ਨਰਸਿੰਗ ਸਿਸਟਰ ਗੁਰਦੀਪ ਕੌਰ, ਦਰਸ਼ਨ ਕੌਰ, ਸਟਾਫ਼ ਨਰਸ ਰਜਿੰਦਰ ਕੌਰ, ਰਾਜਵਿੰਦਰ ਕੌਰ, ਗਗਨਦੀਪ ਕੌਰ ਗਿੱਲ, ਪ੍ਰਵੀਨ ਕੁਮਾਰੀ ਤੇ ਕਮਲ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਸੀਨੀਅਰ ਆਗੂ ਡੌਲੀ ਸ਼ਰਮਾ ਦਰਜਨਾਂ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ <br/>
Ad Position 24