13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਡੇਰਾਬੱਸੀ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨ ਤੋਂ ਪਹਿਲਾਂ ਹੀ ਸਿਆਸੀ ਪਿੜ ਭਖਿਆ <br/>

Ad Position 21
No active advertisement
ਅਜੀਤ ਡੈਸਕ 13-05-2026
ਡੇਰਾਬੱਸੀ, 12 ਮਈ (ਰਣਬੀਰ ਸਿੰਘ ਪੜ•ੀ)-ਡੇਰਾਬੱਸੀ ਨਗਰ ਕੌਂਸਲ ਦੇ 19 ਵਾਰਡਾਂ 'ਚ ਹੋਣ ਵਾਲੀਆਂ ਆਗਾਮੀ ਚੋਣਾਂ ਨੇ ਸ਼ਹਿਰ ਦੇ ਸਿਆਸੀ ਮਾਹੌਲ 'ਚ ਭਖਾ ਦਿੱਤਾ ਹੈ | ਭਾਵੇਂ ਕਿ ਅਜੇ ਤੱਕ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪ੍ਰਮੁੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੀ ਕੋਈ ਅਧਿਕਾਰਤ ਸੂਚੀ ਜਾਰੀ ਨਹੀਂ ਕੀਤੀ ਗਈ, ਪਰ ਇਸ ਦੇ ਬਾਵਜੂਦ ਚੋਣ ਮੈਦਾਨ ਪੂਰੀ ਤਰ•ਾਂ ਮਹਿਕ ਉੱਠਿਆ ਹੈ | ਸੂਤਰਾਂ ਅਨੁਸਾਰ ਜਿਨ•ਾਂ ਆਗੂਆਂ ਦੀਆਂ ਟਿਕਟਾਂ ਪਾਰਟੀ ਪੱਧਰ 'ਤੇ ਲਗਭਗ ਤੈਅ ਹੋ ਚੁੱਕੀਆਂ ਹਨ, ਉਨ•ਾਂ ਨੇ ਰਸਮੀ ਐਲਾਨ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਆਪੋ-ਆਪਣੇ ਵਾਰਡਾਂ 'ਚ ਕਮਰਕੱਸੇ ਕਰ ਲਏ ਹਨ ਅਤੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ | ਸ਼ਹਿਰ ਦੀਆਂ ਗਲੀਆਂ ਅਤੇ ਮੋੜਾਂ 'ਤੇ ਉਮੀਦਵਾਰਾਂ ਵਲੋਂ ਆਪਣੇ ਵਾਅਦਿਆਂ ਅਤੇ ਵਿਕਾਸ ਦੇ ਦਾਅਵਿਆਂ ਵਾਲੇ ਪੋਸਟਰ ਜਾਰੀ ਕੀਤੇ ਜਾ ਰਹੇ ਹਨ, ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਇਸ ਚੋਣ ਪ੍ਰਚਾਰ ਦੇ ਵਿਚਕਾਰ ਸਿਆਸੀ ਖਿੱਚੋਤਾਣ ਵੀ ਤੇਜ਼ ਹੋ ਗਈ ਹੈ | ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਇਕ-ਦੂਜੇ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ ਕਿ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਦੂਰ-ਦੁਰਾਡੇ ਦੇ ਖੇਤਰਾਂ ਦੀਆਂ ਵੋਟਾਂ ਨੂੰ ਨਿਯਮਾਂ ਦੇ ਉਲਟ ਇਧਰ-ਉਧਰ ਸ਼ਿਫਟ ਕੀਤਾ ਜਾ ਰਿਹਾ ਹੈ | ਇਨ•ਾਂ ਦੋਸ਼ਾਂ ਨੇ ਵੋਟਰਾਂ 'ਚ ਜਿੱਥੇ ਚਰਚਾ ਛੇੜ ਦਿੱਤੀ ਹੈ, ਉੱਥੇ ਹੀ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ |
ਸ਼ਹਿਰ ਦੇ ਦੋ ਸਾਬਕਾ ਪ੍ਰਧਾਨ
ਦਾ ਇਕ ਦੂਜੇ ਨੂੰ ਚੈਲੰਜ
ਇਸ ਦੌਰਾਨ ਸਭ ਤੋਂ ਵੱਧ ਦਿਲਚਸਪ ਮੁਕਾਬਲਾ ਡੇਰਾਬੱਸੀ ਦੇ ਦੋ ਸਾਬਕਾ ਪ੍ਰਧਾਨਾਂ ਵਿਚਾਲੇ ਦੇਖਣ ਨੂੰ ਮਿਲ ਰਿਹਾ ਹੈ, ਜਿਨ•ਾਂ ਨੇ ਹੁਣ ਸੋਸ਼ਲ ਮੀਡੀਆ ਨੂੰ ਆਪਣਾ ਅਖਾੜਾ ਬਣਾ ਲਿਆ ਹੈ | ਦੋਵੇਂ ਸਾਬਕਾ ਪ੍ਰਧਾਨਾਂ ਵਲੋਂ ਇਕ-ਦੂਜੇ ਨੂੰ ਸਿੱਧੀਆਂ ਚੁਣੌਤੀਆਂ ਅਤੇ 'ਚੈਲੰਜ' ਦਿੱਤੇ ਜਾ ਰਹੇ ਹਨ, ਜਿਸ ਕਾਰਨ ਉਨ•ਾਂ ਦੇ ਸਮਰਥਕਾਂ 'ਚ ਵੀ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ | ਚੋਣ ਲੜਨ ਦੇ ਆਜ਼ਾਦ ਉਮੀਦਵਾਰ ਵੀ ਆਪਣੀ ਮੌਜੂਦਗੀ ਦਰਸਾਉਣ ਲਈ ਪੂਰੀ ਵਾਹ ਲਗਾ ਰਹੇ ਹਨ | ਹਾਲਾਂਕਿ ਕੌਂਸਲ ਦੀ ਚੋਣਾਂ ਲਈ 13 ਤੋਂ 16 ਮਈ ਤੱਕ ਨਾਮਜਦਗੀ ਭਰਨ ਦੀ ਪ੍ਰਕਿਰਿਆ ਹੋਵੇਗੀ | 18 ਮਈ ਨੂੰ ਪੜਤਾਲ ਕੀਤੀ ਅਤੇ 19 ਮਈ ਤੱਕ ਨਾਮਜਦਗੀਆਂ ਵਾਪਸ ਲੈਣ ਦੀ ਤਰੀਕ ਹੈ | 26 ਮਈ ਨੂੰ ਵੋਟਿੰਗ ਤੋਂ ਬਾਅਦ ਨਤੀਜੇ 29 ਮਈ ਨੂੰ ਨਤੀਜੇ ਐਲਾਨੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਮਾਊਾਟ ਵਿਊ ਪਬਲਿਕ ਸਕੂਲ ਦੇ ਅਥਰਵ ਨੇ 96.31 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ 'ਚੋਂ ਤੀਜਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਨੇ ਸਥਾਨਕ ਸਰਕਾਰ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟ...
Ad Position 24