29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਚੰਡੀਗੜ੍ਹ 'ਚ ਇਸ ਸਾਲ 4 ਲੱਖ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ <br/>

Ad Position 21
No active advertisement
ਅਜੀਤ ਡੈਸਕ 15-05-2026
ਚੰਡੀਗੜ੍ਹ, 14 ਮਈ (ਸੰਦੀਪ ਕੁਮਾਰ ਮਾਹਨਾ) - ਪਿਛਲੇ ਸਾਲ ਬੂਟੇ ਲਗਾਉਣ ਦੇ ਨਿਰਧਾਰਿਤ ਟੀਚੇ ਤੋਂ ਵੱਧ ਪ੍ਰਾਪਤੀ ਕਰਨ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਨਵੇਂ ਸਾਲ ਲਈ ਵੀ ਵੱਡਾ ਟੀਚਾ ਨਿਰਧਾਰਿਤ ਕੀਤਾ ਹੈ | ਗ੍ਰਹਿ ਸਕੱਤਰ-ਕਮ-ਸਕੱਤਰ ਜੰਗਲਾਤ ਮਨਦੀਪ ਸਿੰਘ ਬਰਾੜ ਨੇ ਮੀਟਿੰਗ ਦੌਰਾਨ ਕਿਹਾ ਕਿ ਬੂਟਿਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਬਚਾਅ ਦਰ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ | ਯੂ.ਟੀ. ਸਕੱਤਰੇਤ ਵਿਚ ਸਾਲ 2026-27 ਦੀ ਬੂਟੇ ਲਗਾਉਣ ਦੀ ਯੋਜਨਾ ਸਬੰਧੀ ਹੋਈ ਸਮੀਖਿਆ ਮੀਟਿੰਗ 'ਚ ਮੁੱਖ ਜੰਗਲਾਤ ਅਫ਼ਸਰ, ਨਗਰ ਨਿਗਮ ਕਮਿਸ਼ਨਰ, ਜੰਗਲਾਤ ਅਫ਼ਸਰ, ਨਗਰ ਨਿਗਮ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁੱਖ ਇੰਜੀਨੀਅਰ, ਸਕੂਲ ਸਿੱਖਿਆ ਨਿਰਦੇਸ਼ਕ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ | ਮੀਟਿੰਗ ਦੌਰਾਨ ਜੰਗਲਾਤ ਅਫ਼ਸਰ ਅਤੇ ਮੁੱਖ ਜੰਗਲੀ ਜੀਵ ਰੱਖਿਅਕ ਵਲੋਂ ਪਿਛਲੇ ਸਾਲ ਦੀ ਬੂਟੇ ਲਗਾਉਣ ਦੀ ਮੁਹਿੰਮ ਸਬੰਧੀ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸਾਲ 2025-26 ਦੌਰਾਨ 5,76,221 ਬੂਟੇ ਲਗਾਉਣ ਅਤੇ ਵੰਡਣ ਦੇ ਟੀਚੇ ਦੇ ਮੁਕਾਬਲੇ 6,64,133 ਬੂਟੇ ਲਗਾਏ ਅਤੇ ਵੰਡੇ ਗਏ | ਇਸ ਦੇ ਨਾਲ ਹੀ ਵੱਖ-ਵੱਖ ਵਿਭਾਗਾਂ ਵਲੋਂ ਲਗਾਏ ਗਏ ਬੂਟਿਆਂ ਦੀ 79 ਫ਼ੀਸਦੀ ਸਰਵਾਈਵਲ ਦਰ ਦਰਜ ਕੀਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਸਾਲ 2026-27 ਲਈ 4,10,725 ਬੂਟੇ ਲਗਾਉਣ ਅਤੇ ਵੰਡਣ ਦਾ ਟੀਚਾ ਰੱਖਿਆ ਗਿਆ ਹੈ | ਇਸ ਸਾਲ ਵੀ ਜੰਗਲਾਤ ਵਿਭਾਗ ਦਾ ਧਿਆਨ ਬੂਟਿਆਂ ਦੀ ਗਿਣਤੀ ਦੀ ਬਜਾਏ ਉਨ੍ਹਾਂ ਦੀ ਗੁਣਵੱਤਾ ਤੇ ਸੰਭਾਲ 'ਤੇ ਕੇਂਦਿ੍ਤ ਰਹੇਗਾ | ਇਸ ਸਬੰਧੀ 21 ਅਤੇ 22 ਮਈ ਨੂੰ ਸਾਰੇ ਸੰਬੰਧਿਤ ਵਿਭਾਗਾਂ ਤੇ ਏਜੰਸੀਆਂ ਲਈ ਬੂਟੇ ਲਗਾਉਣ ਦੀ ਤਕਨੀਕ ਅਤੇ ਬੂਟਿਆਂ ਦੀ ਦੇਖਭਾਲ ਬਾਰੇ ਦੋ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਜਾਵੇਗਾ | ਗ੍ਰਹਿ ਸਕੱਤਰ ਕਮ ਜੰਗਲਾਤ ਸਕੱਤਰ ਮਨਦੀਪ ਸਿੰਘ ਬਰਾੜ ਨੇ ਵੱਖ-ਵੱਖ ਵਿਭਾਗਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਗਾਏ ਗਏ ਬੂਟਿਆਂ ਦੀ ਜੀਵਿਤ ਦਰ ਨੂੰ ਹੋਰ ਵਧਾਉਣ ਲਈ ਯਤਨ ਤੇਜ਼ ਕੀਤੇ ਜਾਣ | ਉਨ੍ਹਾਂ ਖ਼ਾਸ ਤੌਰ 'ਤੇ ਨਗਰ ਨਿਗਮ ਤੇ ਇੰਜੀਨੀਅਰਿੰਗ ਵਿਭਾਗ ਨੂੰ 'ਗੈਪ ਪਲਾਂਟੇਸ਼ਨ' 'ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ਤੇ ਖੁੱਲ੍ਹੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਹਰਿਆ ਭਰਿਆ ਬਣਾਇਆ ਜਾਵੇ | ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿਚ ਬੂਟੇ ਲਗਾਉਣ ਦੀ 100 ਫ਼ੀਸਦੀ ਕਵਰੇਜ ਯਕੀਨੀ ਬਣਾਉਣ ਲਈ ਖ਼ਾਲੀ ਥਾਵਾਂ ਨੂੰ ਤਰਜੀਹ ਦੇ ਆਧਾਰ 'ਤੇ ਭਰਿਆ ਜਾਵੇ | ਮੀਟਿੰਗ ਦੌਰਾਨ ਸਿੱਖਿਆ ਸੰਸਥਾਵਾਂ ਵਿਚ ਲਾਭਕਾਰੀ ਬੂਟੇ ਲਗਾਉਣ 'ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਉਨ੍ਹਾਂ ਤੋਂ ਹਾਸਲ ਹੋਣ ਵਾਲੀ ਉਪਜ ਨੂੰ ਜ਼ਰੂਰਤ ਅਨੁਸਾਰ ਮਿਡ-ਡੇ ਮੀਲ ਯੋਜਨਾ ਵਿਚ ਵਰਤਿਆ ਜਾ ਸਕੇ | ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਨੂੰ ਆਈ.ਆਰ.ਬੀ. ਬਟਾਲੀਅਨ ਤੇ ਪੁਲਿਸ ਟ੍ਰੇਨਿੰਗ ਸੰਸਥਾਵਾਂ ਸਮੇਤ ਵੱਖ-ਵੱਖ ਕੈਂਪਸਾਂ ਦੀਆਂ ਹੱਦਾਂ ਨਾਲ ਲੱਗਦੀਆਂ ਥਾਵਾਂ 'ਤੇ ਬੂਟੇ ਲਗਾਉਣ ਦੀ ਸੰਭਾਵਨਾ ਖੰਘਾਲਨ ਲਈ ਵੀ ਕਿਹਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੇ ਧਰਨੇ 'ਚ ਵਿਧਾਇਕ ਖਹਿਰਾ ਹੋਏ ਸ਼ਾਮਿਲ ਅਗਲੀ ਖ਼ਬਰ ਡਰੱਗਜ਼ ਕੰਟਰੋਲ ਵਿੰਗ ਵਲੋਂ ਕੈਮਿਸਟ ਦੀ ਦੁਕਾਨ 'ਤੇ ਛਾਪੇਮਾਰੀ <br/>
Ad Position 24