29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਡਰੱਗਜ਼ ਕੰਟਰੋਲ ਵਿੰਗ ਵਲੋਂ ਕੈਮਿਸਟ ਦੀ ਦੁਕਾਨ 'ਤੇ ਛਾਪੇਮਾਰੀ <br/>

Ad Position 21
No active advertisement
ਅਜੀਤ ਡੈਸਕ 15-05-2026
ਚੰਡੀਗੜ੍ਹ, 14 ਮਈ (ਮਾਰਕੰਡਾ)- ਮੁੱਖ ਸਕੱਤਰ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਜਾਰੀ ਨਿਰਦੇਸ਼ਾਂ ਤੇ ਸਕੱਤਰ ਸਿਹਤ, ਕੇਂਦਰੀ ਸਾਸ਼ਤ ਪ੍ਰਦੇਸ ਪ੍ਰਸ਼ਾਸਨ ਤੇ ਡਾਇਰੈਕਟਰ ਸਿਹਤ ਸੇਵਾਵਾਂ ਦੀ ਯੋਗ ਅਗਵਾਈ ਹੇਠ ਤਜਿੰਦਰ ਸਿੰਘ ਡਰੱਗਜ਼ ਇੰਸਪੈਕਟਰ (ਦੱਖਣੀ) ਤੇ ਐਂਟੀ ਨਾਰਕੋਟਿਕ ਟਾਸਕ ਫੋਰਸ ਚੰਡੀਗੜ੍ਹ ਪੁਲਿਸ ਦੀ ਸਾਂਝੀ ਟੀਮ ਨੇ ਸੈਕਟਰ-45 (ਬੁੜੈਲ) ਚੰਡੀਗੜ੍ਹ ਵਿਚ ਵੱਖ-ਵੱਖ ਕੈਮਿਸਟ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ | ਛਾਪੇਮਾਰੀ ਦੌਰਾਨ ਇਕ ਕੈਮਿਸਟ ਦੀ ਦੁਕਾਨ ਸੈਕਟਰ 45 ਚੰਡੀਗੜ੍ਹ ਨੂੰ ਡਰੱਗ ਤੇ ਕਾਸਮੈਟਿਕ ਐਕਟ/ਨਿਯਮਾਂ ਦੇ ਵੱਖ-ਵੱਖ ਪ੍ਰਬੰਧਾਂ ਦੀ ਉਲੰਘਣਾ ਕਰਦੇ ਪਾਇਆ ਗਿਆ ਤੇ 01 ਕਿਸਮ ਦੀ ਐਲੋਪੈਥਿਕ ਦਵਾਈ ਨੂੰ ਜ਼ਬਤ ਕੀਤੀ ਗਈ ਜਿਸ ਦੀ ਦੁਰਵਰਤੋਂ ਹੋ ਸਕਦੀ ਹੈ | ਛਾਪੇਮਾਰੀ ਦੌਰਾਨ ਫਰਮ ਦਾ ਨਿਰੀਖਣ ਕੀਤਾ ਗਿਆ ਤੇ ਵੱਖ-ਵੱਖ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ | ਖ਼ਰੀਦ/ਵਿਕਰੀ ਰਿਕਾਰਡ ਤੇ ਸ਼ਡਿਊਲ 81 ਰਜਿਸਟਰ ਨੂੰ ਨਹੀਂ ਰੱਖਿਆ ਗਿਆ | ਫਰਮ ਵਿਰੁੱਧ ਕਾਨੂੰਨ ਦੀਆਂ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਇਸ ਸਾਲ 4 ਲੱਖ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ <br/> ਅਗਲੀ ਖ਼ਬਰ ਸੈਕਟਰ-26 ਸਥਿਤ ਕਲੱਬ ਡੈਫਲੋ 'ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ <br/>
Ad Position 24