29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੈਕਟਰ-26 ਸਥਿਤ ਕਲੱਬ ਡੈਫਲੋ 'ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 15-05-2026
ਚੰਡੀਗੜ੍ਹ, 14 ਮਈ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-26 ਸਥਿਤ ਮਸ਼ਹੂਰ ਕਲੱਬ ਡੈਫਲੋ ਵਿਚ ਵੀਰਵਾਰ ਸ਼ਾਮ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ | ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿਚ ਕਲੱਬ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਪੂਰਾ ਢਾਂਚਾ ਸੜ ਕੇ ਸਵਾਹ ਹੋ ਗਿਆ | ਘਟਨਾ ਦੌਰਾਨ ਕਲੱਬ ਵਿਚ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਜਾਣਕਾਰੀ ਅਨੁਸਾਰ ਅੱਗ ਲੱਗਣ ਸਮੇਂ ਕਲੱਬ 'ਚ ਕਰੀਬ ਦੋ ਦਰਜਨ ਲੋਕ ਖਾਣਾ ਖਾ ਰਹੇ ਸਨ ਜਦਕਿ ਇਕ ਦਰਜਨ ਦੇ ਕਰੀਬ ਸਟਾਫ ਮੈਂਬਰ ਵੀ ਉੱਥੇ ਮੌਜੂਦ ਸਨ | ਕਲੱਬ ਦੇ ਮੈਨੇਜਰ ਜੀਵਨ ਖਾਨ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਤੁਰੰਤ ਸਥਾਨਕ ਪੁਲਿਸ ਅਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਪਰ ਅੱਗ ਦਾ ਰੂਪ ਭਿਆਨਕ ਹੋਣ ਕਾਰਨ ਹੋਰ ਗੱਡੀਆਂ ਮੰਗਵਾਉਣੀਆਂ ਪਈਆਂ | ਇਸ ਤੋਂ ਬਾਅਦ ਕੁੱਲ 12 ਫਾਇਰ ਬਿ੍ਗੇਡ ਗੱਡੀਆਂ ਨੇ ਕਰੀਬ ਦੋ ਘੰਟਿਆਂ ਦੀ ਮਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ | ਅੱਗ ਸ਼ਾਮ ਕਰੀਬ 4 ਵਜੇ ਲੱਗੀ ਸੀ ਅਤੇ ਫਾਇਰ ਬਿ੍ਗੇਡ ਦੀਆਂ ਟੀਮਾਂ ਕਰੀਬ 10 ਮਿੰਟਾਂ ਵਿਚ ਮੌਕੇ 'ਤੇ ਪਹੁੰਚ ਗਈਆਂ ਸਨ | ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਂਦੇ-ਪਾਉਂਦੇ ਸ਼ਾਮ ਦੇ ਸਾਡੇ 6 ਵੱਜ ਗਏ | ਅੱਗ ਬੁਝਾਏ ਜਾਣ ਤੋਂ ਬਾਅਦ ਸਾਹਮਣੇ ਆਇਆ ਕਿ ਕਲੱਬ ਦਾ ਪੂਰਾ ਢਾਂਚਾ ਸੜ ਕੇ ਰਾਖ ਹੋ ਚੁੱਕਿਆ ਹੈ | ਕਲੱਬ ਦੇ ਮੈਨੇਜਰ ਜੀਵਨ ਖਾਨ ਨੇ ਦੱਸਿਆ ਕਿ ਕਲੱਬ ਦੇ 5 ਪਾਰਟਨਰਾਂ ਵਲੋਂ ਕਰੀਬ 10 ਤੋਂ 12 ਕਰੋੜ ਰੁਪਏ ਦੀ ਲਾਗਤ ਨਾਲ ਇਹ ਕਲੱਬ ਸ਼ੁਰੂ ਕੀਤਾ ਗਿਆ ਸੀ | ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਫਾਇਰ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਡਰੱਗਜ਼ ਕੰਟਰੋਲ ਵਿੰਗ ਵਲੋਂ ਕੈਮਿਸਟ ਦੀ ਦੁਕਾਨ 'ਤੇ ਛਾਪੇਮਾਰੀ <br/> ਅਗਲੀ ਖ਼ਬਰ ਅਣ-ਅਧਿਕਾਰਤ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੀ ਸਖ਼ਤ ਮੁਹਿੰਮ <br/>
Ad Position 24