29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅਣ-ਅਧਿਕਾਰਤ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੀ ਸਖ਼ਤ ਮੁਹਿੰਮ <br/>

Ad Position 21
No active advertisement
ਅਜੀਤ ਡੈਸਕ 15-05-2026
ਚੰਡੀਗੜ੍ਹ, 14 ਮਈ (ਸੰਦੀਪ ਕੁਮਾਰ ਮਾਹਨਾ) – ਨਗਰ ਨਿਗਮ ਚੰਡੀਗੜ੍ਹ (ਐਮ.ਸੀ.ਸੀ.) ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਮੁੱਖ ਬਾਜ਼ਾਰਾਂ ਵਿਚ ਅਣ-ਅਧਿਕਾਰਤ ਕਬਜ਼ਿਆਂ ਅਤੇ ਗੈਰ-ਕਾਨੂੰਨੀ ਵੈਂਡਿੰਗ ਖ਼ਿਲਾਫ਼ ਵਿਸ਼ੇਸ਼ ਕਾਰਵਾਈ ਕੀਤੀ ਗਈ | ਇਸ ਮੁਹਿੰਮ ਤਹਿਤ ਸੈਕਟਰ 15, 20, 22, 34 ਤੇ 35 ਦੀਆਂ ਮਾਰਕੀਟਾਂ ਵਿਚ ਫੁੱਟਪਾਥਾਂ, ਜਨਤਕ ਰਸਤਿਆਂ ਤੇ ਸਾਂਝੀਆਂ ਥਾਵਾਂ ਤੋਂ ਕਬਜ਼ੇ ਹਟਾਏ ਗਏ | ਨਿਗਮ ਦੀ ਤਹਿਬਾਜ਼ਾਰੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅਣ-ਅਧਿਕਾਰਤ ਢਾਂਚਿਆਂ ਅਤੇ ਰੁਕਾਵਟਾਂ ਨੂੰ ਹਟਾ ਦਿੱਤਾ ਤਾਂ ਜੋ ਪੈਦਲ ਚੱਲਣ ਵਾਲੇ ਰਾਹਗੀਰਾਂ ਅਤੇ ਆਮ ਜਨਤਾ ਦੀ ਆਵਾਜਾਈ ਸੁਚਾਰੂ ਰਹੇ | ਖ਼ਾਸ ਤੌਰ 'ਤੇ ਸੈਕਟਰ 22 ਦੀ ਮੋਬਾਈਲ ਮਾਰਕੀਟ ਵਿਚ ਕੀਤੀ ਗਈ ਕਾਰਵਾਈ ਦੌਰਾਨ ਰਸਤੇ ਖਾਲੀ ਕਰਵਾਏ ਗਏ ਜਿਸ ਨਾਲ ਮਾਰਕੀਟ ਵਿਚ ਆਉਣ-ਜਾਣ ਨੂੰ ਆਸਾਨ ਬਣਾਇਆ ਗਿਆ | ਇਸ ਕਾਰਵਾਈ ਦੌਰਾਨ ਨਗਰ ਨਿਗਮ ਵਲੋਂ ਗੈਰ-ਕਾਨੂੰਨੀ ਤੌਰ 'ਤੇ ਵਪਾਰ ਕਰ ਰਹੇ ਵਿਅਕਤੀਆਂ ਖ਼ਿਲਾਫ਼ ਵੀ ਸਖ਼ਤ ਰੁਖ ਅਪਣਾਇਆ ਗਿਆ | ਇਸ ਦੌਰਾਨ ਕੁੱਲ 65 ਉਲੰਘਣਕਾਰੀਆਂ ਨੂੰ ਚਲਾਨ ਜਾਰੀ ਕੀਤੇ ਗਏ ਜਿਨ੍ਹਾਂ ਵਿਚ ਅਣ-ਅਧਿਕਾਰਤ ਵੈਂਡਿੰਗ ਤੇ ਜਨਤਕ ਥਾਵਾਂ 'ਤੇ ਕਬਜ਼ੇ ਦੇ ਮਾਮਲੇ ਸ਼ਾਮਲ ਸਨ | ਨਿਗਮ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਸਫ਼ਾਈ, ਕਾਨੂੰਨ-ਵਿਵਸਥਾ ਤੇ ਆਵਾਜਾਈ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਮੁਹਿੰਮਾਂ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹਿਣਗੀਆਂ ਤਾਂ ਜੋ ਬਾਜ਼ਾਰ ਖੇਤਰਾਂ ਵਿਚ ਅਨੁਸ਼ਾਸਨ ਬਣਿਆ ਰਹੇ |


Ad Position 22
No active advertisement
ਪਿਛਲੀ ਖ਼ਬਰ ਸੈਕਟਰ-26 ਸਥਿਤ ਕਲੱਬ ਡੈਫਲੋ 'ਚ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ <br/> ਅਗਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਦਿਆਰਥੀ ਅਨੂਪ ਸੈਣੀ ਨੂੰ ਫ਼ੋਨ ਕਰਕੇ ਦਿੱਤੀਆਂ ਵਧਾਈਆਂ <br/>
Ad Position 24